ਘਰ ਪਹੁੰਚੀ ਕਿਸਾਨ ਗਜੇਂਦਰ ਦੀ ਲਾਸ਼, ਪਰਿਵਾਰ ਵਾਲਿਆਂ ਕਿਹਾ- ਖ਼ੁਦਕੁਸ਼ੀ ਲਈ ਉਕਸਾਇਆ ਗਿਆ

kisanਆਮ ਆਦਮੀ ਪਾਰਟੀ ਦੀ ਰੈਲੀ ‘ਚ ਬੁੱਧਵਾਰ ਨੂੰ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਗਜੇਂਦਰ ਦੀ ਲਾਸ਼ ਰਾਜਸਥਾਨ ਦੇ ਦੌਸਾ ‘ਚ ਉਸਦੇ ਪਿੰਡ ਨਾਂਗਲ ਝਮਰਵਾੜਾ ਸਥਿਤ ਉਸਦੇ ਘਰ ਪਹੁੰਚ ਗਈ ਹੈ। ਗਜੇਂਦਰ ਦੀ ਲਾਸ਼ ਪਹੁੰਚਦੇ ਹੀ ਪਿੰਡ ‘ਚ ਸੋਗ ਦਾ ਮਾਹੌਲ ਹੋ ਗਿਆ। ਉਸਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉੱਧਰ, ਗਜੇਂਦਰ ਦੇ ਪਰਿਵਾਰ ਵਾਲਿਆਂ ਨੇ ਮੌਤ ਲਈ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਲਜ਼ਾਮ ਲਗਾਇਆ ਕਿ ਉਸਨੂੰ ਖ਼ੁਦਕੁਸ਼ੀ ਲਈ ਉਕਸਾਇਆ ਗਿਆ ਹੋਵੇਗਾ। ਜੈਪੁਰ ਤੋਂ 120 ਕਿੱਲੋਮੀਟਰ ਦੂਰ ਗਜੇਂਦਰ ਦੇ ਪਿੰਡ ‘ਚ ਉਨ੍ਹਾਂ ਦੇ ਘਰ ਵਾਲਿਆਂ ਨਾਲ ਕਿਸੇ ਪੱਤਰਕਾਰ ਨੂੰ ਫ਼ਿਲਹਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਹੈ। ਗਜੇਂਦਰ ਦੇ ਪਰਿਵਾਰ ਵਾਲਿਆਂ ਦੇ ਮੁਤਾਬਕ, ਗਜੇਂਦਰ ਦੀ ਮਨੀਸ਼ ਸਿਸੋਦੀਆ ਨਾਲ ਗੱਲ ਹੋਈ ਸੀ। ਸਿਸੋਦੀਆ ਦੇ ਕਹਿਣ ‘ਤੇ ਹੀ ਉਹ ਦਿੱਲੀ ਗਏ ਸਨ। ਗਜੇਂਦਰ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਖ਼ੁਦਕੁਸ਼ੀ ਕਰਨ ਨਹੀਂ ਗਿਆ ਸੀ, ਉਸਨੂੰ ਜ਼ਰੂਰ ਉਕਸਾਇਆ ਗਿਆ ਹੋਵੇਗਾ।