ਪ੍ਰੋ: ਕਰਮਜੀਤ ਕੌਰ ਕਿਸ਼ਾਂਵਲ ਦਾ ਕਾਵਿ – ਸੰਗ੍ਰਹਿ “ਗਗਨ ਦਮਾਮੇ ਦੀ ਤਾਲ”

 ਪੁਸਤਕ ਸਮੀਖਿਆ:
image-21-05-16-08-04
ਪ੍ਰੋ: ਕਰਮਜੀਤ ਕੌਰ ਕਿਸ਼ਾਂਵਲ ਮੀਡੀਏ ਨਾਲ ਜੁੜੀ ਹੋਈ ਇੱਕ ਪ੍ਰਗਤੀਸ਼ੀਲ ਚਿੰਤਕ ਤੇ ਹੋਣਹਾਰ ਸੰਵੇਦਨਸ਼ੀਲ ਸ਼ਾਇਰਾ ਹੈ, ਪ੍ਰੋ: ਕਰਮਜੀਤ ਕੌਰ ”ਸੁਣ ਵੇ – ਮਾਹੀਆਂ” ”ਸਿਰਜਣਹਾਰੀਆ”(ਸੰਪਾਦਿਤ) ਕਾਵਿ ਪੁਸਤਕਾਂ ਰਾਹੀ ਪੰਜਾਬੀ ਕਾਵਿ ਸੰਸਾਰ ਵਿੱਚ ਉਹ ਆਪਣਾ ਵਿਲੱਖਣ ਸਥਾਨ ਸਥਾਪਿਤ ਕਰ ਚੁੱਕੀ ਹੈ। ਪ੍ਰੋ: ਕਰਮਜੀਤ ਆਪਣੇ ਆਲੇ-ਦੁਆਲੇ ਸੱਚ ਦੇਖਣਾ ਚਾਹੁੰਦੀ ਹੈ, ਜੋ ਆਪਣੇ ਲਈ ਹੀ ਨਹੀਂ ਬਲਕਿ ਪੂਰੇ ਸਮਾਜ ਲਈ ਹੈ…..
ਪ੍ਰੋ: ਕਰਮਜੀਤ ਕੌਰ ਕਿਸ਼ਾਂਵਲ ਦੇ ਕਾਵਿ-ਸੰਗ੍ਰਹਿ “ਗਗਨ ਦਮਾਮੇ ਦੀ ਤਾਲ” ਵਿੱਚ ਮੌਜ਼ੂਦਾ ਸਮਾਜਕ ਢਾਂਚੇ ਵਿੱਚ ਉੱਤਰੀਆਂ ਸਮੱਸਿਆਵਾਂ ਤੇ ਮਹਤੱਵਪੂਰਨ ਮੁੱਦਿਆਂ ਜਿਵੇਂ ਮਨੁੱਖੀ ਕਿਰਤ ਦਾ ਸ਼ੋਸ਼ਣ, ਫਿਰਕੂਵਾਦ , ਨਸ਼ਿਆਂ ਦੀ ਭਰਮਾਰ, ਪ੍ਰਦੂਸ਼ਣ, ਔਰਤ ਦੀ ਦਸ਼ਾ, ਵੱਧ ਰਹੀ ਅਸਹਿਣਸ਼ੀਲਤਾ ਅਤੇ ਸੰਸਾਰੀਕਰਨ ਦੇ ਮਾਰੂ ਪ੍ਰਭਾਵਾਂ ਆਦਿ ਨੂੰ ਆਪਣੀਆਂ ਰਚਨਾਵਾਂ ਦੇ ਕਲਾਵੇ ਵਿੱਚ ਲਿਆ ਹੈ ਅਤੇ ਉਨ੍ਹਾਂ ਦਾ ਲੋਕ-ਪੱਖੀ ਦ੍ਰਿਸ਼ਟੀਕੋਣ ਤੋਂ ਚਿਤਰਣ ਕੀਤਾ ਹੈ। ਪੁਸਤਕ ਵਿਚ ਪੰਜਾਬ ਸੰਤਾਪ ਤੇ ਪੰਜਾਬ ਦੀ ਵਿਗੜੀ ਤਸਵੀਰ, ਮਾਰਧਾੜ ਤੇ ਲੁੱਟ-ਖਸੁੱਟ ਨੂੰ ਵਿਅੰਗੀ ਸੁਰ ’ਚ ਬਿਆਨਿਆ ਗਿਆ ਹੈ।ਸਖ਼ਤ ਮਿਹਨਤ ਕਰਨ ਵਾਲੀ ਕਿਰਤੀ ਸ਼੍ਰੇਣੀ ਦੀ ਬਿਹਤਰੀ ਤੇ ਸੁੱਖ ਸ਼ਾਂਤੀ ਲਈ ਇਸ ਸ਼ਾਇਰੀ ਰਾਹੀਂ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਕਿਉਂਕਿ ਅਜੋਕੇ ਪਦਾਰਥਵਾਦੀ ਤੇ ਖਪਤਵਾਦੀ ਯੁੱਗ ਵਿਚ ਨਿੱਘਰ ਵਿਚਾਰਾਂ ਤੇ ਜਜ਼ਬਾਤਾਂ ਦੀ ਰੌਸ਼ਨੀ ਹੀ ਉਨ੍ਹਾਂ ਨੂੰ ਹਨੇਰੀ ’ਚੋਂ ਕੱਢ ਕੇ ਭਵਿੱਖ ਦੇ ਹਾਣ ਦਾ ਬਣਾ ਸਕਦੀ ਹੈ। ਸੰਘਰਸ਼ ਕਰਕੇ ਹੀ ਚੰਗੇਰੇ ਜੀਵਨ ਤੇ ਹੱਕ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
 image-21-05-16-08-04-1
ਪ੍ਰੋ: ਕਿਸ਼ਾਂਵਲ ਦੀ ਕਲਮ ਆਪਣੇ ਵਤਨ, ਕੌਮ, ਸਮਾਜ, ਦੱਬੇ-ਕੁਚਲੇ ਅਵਾਮ ਦੇ ਹਿੱਤਾ ਲਈ ਨਿਰੰਤਰ ਜੂਝਦੀ ਰਹੇ।
ਮੈਂ ਪ੍ਰੋ: ਕਰਮਜੀਤ ਕੌਰ ਕਿਸ਼ਾਂਵਲ ਦੀ ਪੁਸਤਕ ਗਗਨ ਦਮਾਮੇ ਦੀ ਤਾਲ ਦੀ ਆਮਦ ਤੇ ਉਸ ਨੂੰ ਵਧਾਈ ਦਿੰਦੀ ਹੋਈ ਦਿਲੋਂ ਖੁਸ਼ੀ ਮਹਿਸੂਸ ਕਰ ਰਹੀ ਹਾਂ।
(ਅਰਵਿੰਦਰ ਕੌਰ ਸੰਧੂ)

Welcome to Punjabi Akhbar

Install Punjabi Akhbar
×
Enable Notifications    OK No thanks