ੳਰੇਗਨ , 18 ਜੁਲਾਈ — ਬੀਤੇ ਦਿਨ ਅਮਰੀਕਾ ਦੇ ਸੂਬੇ ੳਰੇਗਨ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਛੇਤੀ ਹੀ ਭਾਰਤ ਦੀ ਆਜ਼ਾਦੀ ਦੀ ਲਡ਼ਾਈ ਵਿੱਚ ਯੋਗਦਾਨ ਦੇਣ ਵਾਲੀ ਗ਼ਦਰ ਪਾਰਟੀ ਬਾਰੇ ਪਡ਼੍ਹਨ ਨੂੰ ਮਿਲੇਗਾ। ਇਸ ਗੱਲ ਦਾ ਪ੍ਰਗਟਾਵਾ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਕਰਾਂਤੀਕਾਰੀ ਸਮੂਹ ਗਦਰ ਪਾਰਟੀ ਦੀ ਸਥਾਪਨਾ ਦੇ 105 ਵਰ੍ਹੇ ਪੂਰੇ ਹੋਣ ਦੇ ਮੌਕੇ ’ਤੇ ਅਸਟੋਰੀਆ ਵਿਖੇਂ ਕਰਵਾਏ ਗਏ ਪਹਿਲੇ ਸਮਾਗਮ ਦੌਰਾਨ ਅਮਰੀਕਨ ਉੱਚ ਅਧਿਕਾਰੀਆਂ ਨੇ ਇਹ ਐਲਾਨ ਕੀਤਾ।ੳਰੇਗਨ ਸੂਬੇ ਦੇ ਇਤਿਹਾਸਕ ਸ਼ਹਿਰ ਅਸਟੋਰੀਆ ਵਿੱਚ ਕੁਝ ਭਾਰਤੀ-ਅਮਰੀਕੀ ਪਰਿਵਾਰ ਹਨ ਪਰ ਅਧਿਕਾਰਤ ਰਿਕਾਰਡ ਅਨੁਸਾਰ 1910 ਵਿੱਚ 70 ਹਿੰਦੂ ਇਥੇ ਆਏ ਸੀ, ਜਿਨਾਂ ਵਿਚੋਂ ਵਧੇਰੇ ਪੰਜਾਬ ਦੇ ਸਿੱਖ ਸਨ। ਇਹ ਭਾਰਤੀ ਇਥੇ ਲੱਕਡ਼ ਕੱਟਣ ਵਾਲੀ ਸਥਾਨਕ ਕੰਪਨੀ ਵਿੱਚ ਬਤੌਰ ਮਜ਼ਦੂਰ ਕੰਮ ਕਰਦੇ ਸੀ। ਇਨ੍ਹਾਂ ਭਾਰਤੀਆਂ ਦੇ ਪਰਿਵਾਰਕ ਮੈਂਬਰ ਬੀਤੇ ਦਿਨ ਸ: ਬਹਾਦਰ ਸਿੰਘ ਸੇਲਮ ਚੇਅਰਮੈਨ ਦੇ ਉੱਦਮ ਸਦਕਾ ਪਾਰਟੀ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ ਇਸ ਮੋਕੇ ਭਾਰੀ ਗਿਣਤੀ ਚ’ ਸਿੱਖ ਭਾਈਚਾਰੇ ਦੇ ਲੋਕ ਦੂਸਰੇ ਪ੍ਰਾਂਤਾ ਤੋਂ ਵੀ ਵਿਸ਼ੇਸ਼ ਤੋਰ ਤੇ ਵੱਡੀ ਗਿਣਤੀ ਚ’ਇਸ ਸਮਾਗਮ ਚ’ ਹਿੱਸਾ ਲੈਣ ਲਈ ਪੁੱਜੇ ਹੋਏ ਸਨ ਇਸ ਮੋਕੇ ੳਰੇਗਨ ਦੇ ਅਟਾਰਨੀ ਜਨਰਲ ਐਲਨ .ਐਫ .ਰੇਜਨਬਲਮ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ 105 ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਗਦਰ ਲਹਿਰ ਇਸ ਸੂਬੇ ਦੇ ਸਕੂਲ ਦੇ ਪਾਠਕ੍ਰਮ ਦਾ ਜਲਦੀ ਹਿੱਸਾ ਬਣੇਗੀ।
ੳਰੇਗਨ ਦੇ ਗਵਰਨਰ ਕੇਟ ਬ੍ਰਾਉੂਨ ਨੇ ਵੀ ਆਪਣੇ ਭਾਸ਼ਨ ਚ’ਕਿਹਾ ਕਿ ਇਕ ਸਦੀ ਪਹਿਲਾਂ, ਭਾਰਤ ਅਤੇ ਪੱਛਮ ਵਿੱਚ ਗਦਰ ਪਾਰਟੀ ਨੇ ਬਹੁਤ ਵੱਡੀ ਪਲਾਂਘਾ ਪੁੱਟਦਿਆਂ ਭਾਰਤ ਵਿੱਚ ਬਰਤਾਨਵੀ ਰਾਜ ਭਾਗ ਤੋਂ ਆਜ਼ਾਦੀ ਲਈ ਰਾਹ ਪੱਧਰਾ ਕੀਤਾ ਸੀ।ਅਤੇ ਉਹ ਕੋਲੰਬੀਆ ਨਦੀ ਕੰਢੇ ਪੂਰਾ ਦਿਨ ਚੱਲਦੇ ਰਹੇ ਇਸ ਸਮਾਗਮ ਨੂੰ ਕਈ ਸੰਸਥਾਵਾਂ ਦੇ ਭਾਈਚਾਰੇ ਦੇ ਸਿੱਖ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸਿੱਖਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ ਅਤੇ ਭੰਗਡ਼ਾ ਗਿੱਧਾ ਵੀ ਪੇਸ਼ ਕੀਤਾ ਗਿਆ। ਇਹ ਸਮਾਗਮ ਉਸ ਇਮਾਰਤ ਦੇ ਨੇਡ਼ਲੇ ਪਾਰਕ ਵਿੱਚ ਹੋਇਆ ਸੀ ਜਿਸ ਵਿੱਚ ਸੰਨ 1913 ਵਿੱਚ ਭਾਰਤੀਆਂ ਨੇ ਪਹਿਲੀ ਮੀਟਿੰਗ ਕੀਤੀ ਸੀ ਤੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ਯਾਦ ਰਹੇ ਕਿ ਪੰਜਾਬੀ ਭਾਈਚਾਰੇ ਚ’ ਵੱਖਰੀ ਪਹਿਚਾਣ ਰੱਖਣ ਵਾਲੇ ਇਸ ਸੂਬੇ ਦੇ ਉੱਘੇ ਬਿਜਨਸ਼ਮੈਨ ਬਹਾਦਰ ਸਿੰਘ ਸੇਲਮ ਵੱਲੋਂ ਕਾਇਮ ਕੀਤੀ ਗਈ ਸੰਸਥਾ ਦੇ ਉਪਰਾਲੇ ਸਦਕਾ ਅਸਟੋਰੀਆ ਵਿੱਚ ਹੋਏ ਪਹਿਲੇ ਸਮਾਗਮ ਨਾਲ ਇਸ ਬਾਰੇ ਵਿੱਚ ਪਹਿਲੇ ਕੋਈ ਵੀ ਜ਼ਿਕਰ ਨਹੀਂ ਸੀ।
ਇਸ ਤੋਂ ਬਾਅਦ ਕੌਂਸਲ ਨੂੰ ਵੀ ਲਿਖਿਆ, ਜਿਸ ਤੋਂ ਬਾਅਦ ਮੇਅਰ ਨੇ ਪਹਿਲੀ ਮੀਟਿੰਗ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿੱਚ ਪਾਰਕ ਵਿੱਚ ਤਖ਼ਤੀ ਲਗਵਾਈ ਸੀ।ਇਸ ਸਮਾਗਮ ਚ’ ਹੋਰਨਾਂ ਤੋਂ ਇਲਾਵਾ ਸਿੱਖ ਪੈੱਕ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ , ਸਤਨਾਮ ਸਿੰਘ ਚਾਹਲ ਡਾਇਰੈਕਟਰ (ਨਾਪਾਂ) ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਅਤੇ ਗੁਰੂ ਘਰਾਂ ਦੇ ਪ੍ਰਤਿਨਿਧ ਸ਼ਾਮਿਲ ਸਨ ਜਿੰਨਾਂ ਵਿੱਚ ਗੁਰਜੀਤ ਸਿੰਘ ਰੰਕਾਂ,ਦਰਸ਼ਨਪ੍ਰੀਤ ਸਿੰਘ ਪਤਾਰੀਆ,ਅਵਤਾਰ ਸਿੰਘ ਆਦਮਪੁਰੀ,ਸ਼ਰਨਜੀਤ ਸਿੰਘ,ਸੁਖਬੀਰ ਸਿੰਘ ,ਹਰਪਾਲ ਸਿੰਘ,ਸਤਵਿੰਦਰ ਸਿੰਘ,ਜਗਮੋਹਨ ਸਿੰਘ,ਸੋਨੀ ਸਿੰਘ,ਰਤਨ ਸਿੰਘ ਮੈਰੀਲੈਂਡ, ਡਾ: ਮਨਜੀਤ ਸਿੰਘ ਰਾਂਚੀ, ਦਿਲਬਾਗ ਸਿੰਘ ਯੂ.ਕੇ,ਗੁਰਮੀਤ ਸਿੰਘ ਕੈਲੀਫੋਰਨੀਆ,ਸਾਹਿਬ ਸਿੰਘ ਥਿੰਦ ਕੈਨੇਡਾ,ਭਾਈ ਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਸਤਪਵਨ ਕੋਰ,ਸੁਖਪਾਲ ਸਿੰਘ ਧਨੋਆ,ਹਨੂਮਾਨ ਸਿੰਘ,ਪਰਮਜੀਤ ਸਿੰਘ ਸੇਲਮ,ਅਤੇ ਸਿਟੀ ਕੌਸਲ ਅਸਟੋਰੀਆ ਦੀ ਸਾਬਕਾ ਕੋਸਿਲ ਮੈਂਬਰ ਕੇਰਨ ਮੇਲ਼ਨ ਨੇ ਸਟੇਜ ਦੀ ਭੂਮਿਕਾ ਨਿਭਾਈ।