ਰੂਸ ਨੂੰ ਕੱਢੋ ਜੀ-20 ਵਿਚੋਂ ਬਾਹਰ ਯਾ ਫੇਰ ਯੂਕਰੇਨ ਨੂੰ ਵੀ ਕਰੋ ਸ਼ਾਮਿਲ -ਬਾਇਡਨ

ਕੈਵਿਨ ਰੁਡ ਨੇ ਕੀਤਾ ਸਮਰਥਨ

ਸਾਬਕਾ ਪ੍ਰਧਾਨ ਮੰਤਰੀ ਕੈਵਿਨ ਰੁਡ ਨੇ ਅਮਰੀਕਾ ਦੇ ਰਾਸ਼ਟਰਪਤੀ -ਜੋਏ ਬਾਇਡਨ, ਦੇ ਰਾਤੋਂ ਰਾਤ ਆਏ ਬਿਆਨ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੀ-20 ਦੀ ਇਸ ਵਾਰੀ ਇੰਡੋਨੇਸ਼ੀਆ ਵਿੱਚ ਹੋਣ ਵਾਲੀ ਮੀਟਿੰਗ ਵਿੱਚੋਂ ਰੂਸ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਰੂਸ ਨੇ ਸਭ ਹੱਦਾਂ ਬੰਨ੍ਹੇ ਟੱਪ ਕੇ ਯੂਕਰੇਨ ਉਪਰ ਹਮਲਾ ਹੀ ਨਹੀਂ ਕੀਤਾ ਸਗੋਂ ਲੜਾਈ ਦੇ ਵੀ ਸਭ ਅੰਤਰ ਰਾਸ਼ਟਰੀ ਅਸੂਲਾਂ/ਨਿਯਮਾਂ ਨੂੰ ਛਿੱਕੇ ਵੀ ਟੰਗਿਆ ਹੈ ਅਤੇ ਯੂਕਰੇਨ ਅੰਦਰ ਰੂਸ ਦੀਆਂ ਫੌਜਾਂ ਨੇ ਨਾਗਰਿਕਾਂ ਉਪਰ ਘਿਨਾਓਣੇ ਅਪਰਾਧ ਅਤੇ ਜ਼ੁਲਮ ਕੀਤੇ ਹਨ। ਅਤੇ ਜੇਕਰ ਕਿਸੇ ਕਾਰਨ, ਇੰਡੋਨੇਸ਼ੀਆ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਤਾਂ ਫੇਰ ਯੂਕਰੇਨ ਨੂੰ ਵੀ ਜੀ-20 ਸੁਮਿਟ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਇਹੀ ਅਪੀਲ ਜੀ-20 ਸੰਘ ਕੋਲ ਕਰ ਚੁਕੇ ਹਨ।

Install Punjabi Akhbar App

Install
×