ਇੰਗਲੈਂਡ ਦੀ ਰਾਇਸ਼ੁਮਾਰੀ ਨਾਲ ਜੁੜਿਆ ਲੋਕਾਂ ਦਾ ਭਵਿੱਖ

_89713031_gettyflags

ਇੰਗਲੈਂਡ ਵਿੱਚ ਬੀਤੀ 23 ਜੂਨ ਨੂੰ ਰਾਇ ਸ਼ੁਮਾਰੀ ਹੋਈ ਤਾਂ 48% ਲੋਕਾਂ ਦੇ ਮੁਕਾਬਲੇ 52% ਲੋਕਾਂ ਨੇ ਯੂਰਪ ਤੋਨ ਬਾਹਰ ਜਾਣ ਦਾ ਫਤਵਾ ਦਿੱਤਾ ਹੈ। ਜਿਸ ਤੋਂ ਬਾਅਦ ਇੰਗਲੈਂਡ ਦੀ ਅਰਥ ਵਿਵਸਥਾ ਉੱਪਰ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਕਈ ਅੰਤਰਰਾਸਟਰੀ ਪੱਧਰ ਦੀਆਂ ਵੱਡੀਆਂ ਕੰਪਨੀਆਂ ਆਪਣੇ ਦਫਤਰ ਪੈਰਿਸ ਜਾਂ ਯੂਰਪ ਦੇ ਹੋਰ ਸ਼ਹਿਰਾਂ ਵਿੱਚ ਤਬਦੀਲ ਕਰਨ ਲਈ ਸੋਚ ਰਹੀਆਂ ਹਨ। ਜਿਸ ਤੋਂ ਆਉਣ ਵਾਲੇ ਸਮੇਂ ਵਿੱਚ ਇੰਗਲੈਂਡ ਵਰਗੇ ਤੇਜ਼ ਤਰਾਰ ਮੁਲਕ ਵਿੱਚ ਨੌਕਰੀਆਂ ਦੀ ਕਿੱਲਤ ਹੋ ਸਕਦੀ ਹੈ। ਇੰਗਲੈਂਡ ਵਿੱਚ ਹੋਈ ਰਾਇ ਸ਼ੁਮਾਰੀ ਤੋਂ ਬਾਅਦ ਦੁਨੀਆ ਭਰ ਦੀ ਸ਼ੇਅਰ ਮਾਰਕਿਟ ਵਿੱਚ ਵੀ ਭਾਰੀ ਬਦਲਾਅ ਦੇਖਣ ਨੂੰ ਮਿਲਿਆ। ਜਿਸ ਤੋਂ ਸਿੱਧ ਹੁੰਦਾ ਹੈ ਕਿ ਇੰਗਲੈਂਡ ਨਾਲ ਦੁਨੀਆ ਭਰ ਦੇ ਕਾਰੋਬਾਰ ਜੁੜੇ ਹੋਣ ਕਰਕੇ ਹੀ ਦੁਨੀਆ ਭਰ ਦੀਆ ਕੰਪਨੀਆਂ ‘ਤੇ ਅਸਰ ਪਿਆ ਹੈ। ਇਸ ਦੇ ਨਾਲ ਜੋ ਕੋਲ ਯੂਰਪ ਤੋਂ ਇੰਗਲੈਂਡ ਆ ਕੇ ਵੱਸੇ ਹਨ ਜਾਂ ਵੱਸ ਰਹੇ ਹਨ ਉਹਨਾਂ ਲੋਕਾਂ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਕਿਉਂਕਿ ਯੂਰਪੀ ਮੁਲਕਾਂ ਤੋਂ ਆ ਇੰਗਲੈਂਡ ਆ ਕੇ ਵਸਣ ਵਾਲਿਆਂ ਵਿੱਚ ਸਿਰਫ਼ ਭਾਰਤੀ ਹੀ ਨਹੀਂ ਸਗੋਂ ਹੋਰ ਪੂਰਬੀ ਯੂਰਪ ਦੇ ਲੱਖਾਂ ਲੋਕ ਹਨ। ਜਿਹਨਾਂ ਨੇ ਇੰਗਲੈਂਡ ਧਰਤੀ ਤੇ ਆਣ ਪੈਰ ਜਮਾਏ ਹਨ। ਇਹ ਲੋਕ ਇੰਗਲੈਂਡ ਵਿੱਚ ਕੰਮ ਕਾਰ ਜਿਆਦਾ ਤਾਂ ਕਰਦੇ ਪਰ ਇੰਗਲੈਂਡ ਦੀਆਂ ਸਹੂਲਤਾਂ ਪ੍ਰਾਪਤ ਕਰਨ ਵਿੱਚ ਸਭ ਤੋਂ ਮੂਹਰੇ ਹਨ। ਜਿਸ ਕਰਕੇ ਇੰਗਲੈਂਡ ਦੇ ਲੋਕਾਂ ਨੇ ਯੂਰਪ ਤੋਂ ਬਾਹਰ ਜਾਣ ਦਾ ਮਨ ਬਣਾਇਆ। ਪ੍ਰਧਾਨ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਰਾਇ ਸ਼ੁਮਾਰੀ ਕਰਵਾਈ ਗਈ। ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ।ઠ
ਜਿੱਥੋਂ ਤੱਕ ਯੂਰਪੀ ਮੁਲਕਾਂ ਵਿੱਚ ਵੱਸਦੇ ਭਾਰਤੀਆਂ ਦਾ ਇੰਗਲੈਂਡ ਪ੍ਰਵਾਸ ਕਰਨ ਦਾ ਸਵਾਲ ਹੈ ਉਸ ਵਿੱਚ ਸਭ ਤੋਂ ઠਵੱਧ ਉਹ ਲੋਕ ਇੰਗਲੈਂਡ ਆ ਵੱਸੇ ਹਨ, ਜੋ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦੇਣ ਦੇ ਚਾਹਵਾਨ ਹਨ। ਇਹਨਾਂ ਲੋਕਾਂ ਨੇ ਇਟਲੀ, ਜਰਮਨ, ਸਪੇਨ, ਪੁਰਤਗਾਲ ਆਦਿ ਮੁਲਕਾਂ ਤੋਂ ਇੰਗਲੈਂਡ ਵਿੱਚ ਅਵਾਸ ਕੀਤਾ ਹੈ। ਭਾਰਤੀ ਲੋਕ ਮਿਹਨਤੀ ਹੋਣ ਕਰਕੇ ਯੂਰਪ ਵਿੱਚ ਵੀ ਪੂਰੀ ਤਰਾਂ ਖੁਸ਼ਹਾਲੀ ਨਾਲ ਆਪਣਾ ਜੀਵਨ ਬਸਰ ਕਰ ਰਹੇ ਸਨ। 90 ਪ੍ਰਤੀਸ਼ਤ ਲੋਕਾਂ ਨੇ ਆਪਣੇ ਘਰ ਖਰੀਦੇ ਹੋਏ ਸਨ। ਯੂਰਪ ਦਾ ਖੁੱਲਾ ਡੁੱਲਾ ਜੀਵਨ ਇੰਗਲੈਂਡ ਦੇ ਜੀਵਨ ਨਾਲੋਂ ਕਈ ਗੁਣਾ ਵਧੀਆ ਗਿਣਿਆ ਜਾਂਦਾ ਹੈ। ਵਾਤਾਵਰਨ ਵੀ ਇੰਗਲੈਂਡ ਨਾਲੋਂ ਯੂਰਪ ਦਾ ਹੀ ਵਧੀਆ ਮੰਨਿਆ ਗਿਆ ਹੈ। ਪਰ ਫਿਰ ਵੀ ਲੋਕਾਂ ਨੇ ਇੰਗਲੈਂਡ ਨੂੰ ਇਸ ਕਰਕੇ ਚੁਣਿਆ ਹੈ ਕਿਉਂਕਿ ਇੰਗਲੈਂਡ ਦੀ ਪੜਾਈ ਦਾ ਦਰਜਾ ਬਹੁਤ ਉੱਚਾ ਹੈ। ਅੰਗਰੇਜ਼ੀ ਦਾ ਬੋਲਬਾਲਾ ਸਾਰੇ ਸੰਸਾਰ ਵਿੱਚ ਹੈ। ਜਿਸਨੇ ਯੂਰਪੀ ਭਾਰਤੀਆਂ ਨੂੰ ਆਪਣੇ ਵੱਲ ਆਕ੍ਰਸ਼ਿਤ ਕੀਤਾ ਹੈ। ਜੋ ਗੱਲ ਇੰਗਲੈਂਡ ਵਿੱਚ ਦਹਾਕਿਆਂ ਤੋਨ ਵੱਸਦੇ ਭਾਰਤੀ ਲੋਕ ਯੂਰਪੀ ਭਾਰਤੀਆਂ ਲਈ ਆਖਦੇ ਹਨ ਕਿ ਇਹ ਸਿਰਫ ਸੁੱਖ ਸਹੂਲਤਾਂ ਲਈ ਆ ਰਹੇ ਹਨ। ਇੱਕ ਚਿੱਟਾ ਵਹਿਮ ਹੈ। ਸੁੱਖ ਸਹੂਲਤਾਂ ਯੂਰਪੀ ਮੁਲਕਾਂ ਵਿੱਚ ਬਹੁਤ ਹਨ ਅਤੇ ਜੀਵਨ ਵੀ ਇੰਗਲੈਂਡ ਨਾਲੋਂ ਕਈ ਸਸਤਾ ਤੇ ਆਰਾਮਦਾਇਕ ਹੈ।
ਪਰ ਕੀ ਇੰਗਲੈਂਡ ਯੂਰਪ ਤੋਂ ਵੱਖ ਹੋ ਕੇ ਅੱਜ ਦੀ ਗਲੋਬਲ ਦੁਨੀਆ ਦਾ ਸਾਹਮਣਾ ਕਰ ਸਕੇਗਾ? ਕੀ ਇੰਗਲੈਂਡ ਇਕੱਲਾ ਸਾਰੇ ਯੂਰਪ ਦਾ ਟਾਕਰਾ ਕਰ ਸਕੇਗਾ? ਇੰਗਲੈਂਡ ਦੀ ਅਰਥ ਵਿਵਸਥਾ ਇਕੱਲੀ ਕਦੋਂ ਤੱਕ ਸਾਰੀ ਯੂਰਪ ਯੂਨੀਅਨ ਦਾ ਮੁਕਾਬਲਾ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਹਾਲਾਤ ਤਾਂ ਇਹੀ ਦਰਸਾਉਂਦੇ ਹਨ ਕਿ ਇੰਗਲੈਂਡ ਦੀ ਅਰਥ ਵਿਵਸਥਾ ਯੂਰਪ ਤੋਂ ਬਿਨਾਂ ਕਈ ਤਰਾਂ ਘਾਟੇ ਖਾਵੇਗੀ। ਉਹ ਘਾਟੇ ਲੰਮੇ ਸਮੇਂ ਲਈ ਹੋਣਗੇ ਜਾਂ ਨਹੀਂ ਇਹ ਕੁਝ ਨਹੀ ਕਿਹਾ ਜਾ ਸਕਦਾ।

ਬਲਵਿੰਦਰ ਸਿੰਘ ਚਾਹਲ *ਮਾਧੋ ਝੰਡਾ*

bindachahal@gmail.com