ਗੁਰਨਾਮ ਭੁੱਲਰ, ਬੀਨੂੰ ਢਿੱਲੋਂ ਤੇ ਜੱਸੀ ਗਿੱਲ ਦੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਮੁਕੰਮਲ

ਕੋਰੋਨਾ ਮਹਾਂਮਾਰੀ ਦੌਰਾਨ ਸੂਬਾ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਰੱਖਿਆ ਧਿਆਨ ‘ਚ -ਸ਼ੀਰੀਕ ਪਟੇਲ, ਪੰਕਜ ਬੱਤਰਾ

ਚੰਡੀਗ੍ਹੜ -ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਲਗਾਏ ਲਾਕ ਡਾਊਨ ਤੋਂ ਬਾਅਦ ਹੁਣ ਮਨਜ਼ੂਰੀ ਮਿਲਣ ਉਪਰੰਤ ਪੰਜਾਬੀ ਸਿਨਮਾ ਮੁੜ ਪਰਵਾਜ਼ ਭਰਨ ਦੀ ਤਿਆਰੀ ਵਿੱਚ ਹੈ।ਜੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓ ਦੀ ਪੇਸ਼ਕਸ਼ ਗਾਇਕ ਗੁਰਨਾਮ ਭੁੱਲਰ, ਜੱਸੀ ਗਿੱਲ ਤੇ ਬੀਨੂੰ ਢਿੱਲੋਂ ਦੀ ਅਦਾਕਾਰੀ ਨਾਲ ਸਜੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ।ਇਸ ਸਬੰਧੀ ਜੀ ਸਟੂਡੀਓਜ਼ ਦੇ ਸੀ ਬੀ ਓ ਸ਼ੀਰੀਕ ਪਟੇਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਪੂਰੀ ਸਾਵਧਾਨੀ ਦੇ ਨਾਲ  ਉਨਾਂ ਵਲੋਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ।ਉਨਾਂ ਦੱਸਿਆ ਕਿ ਪੰਕਜ ਬੱਤਰਾ ਵਲੋਂ ਡਾਇਰੈਕਟ ਕੀਤੀ ਗਈ ਇਹ ਫ਼ਿਲਮ ਕਾਮੇਡੀ ਅਤੇ ਪਿਆਰ ਮੁਹੱਬਤਾਂ ਦੀ ਗੱਲ ਕਰਦੀ ਸਮਾਜ ਨਾਲ ਜੁੜੀ ਇੱਕ ਮਨੋਰੰਜਨ ਭਰਪੂਰ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਦਿਲ ਜਿੱਤੇਗੀ। ਪੰਜਾਬ ਪੰਜਾਬੀਅਤ ਅਤੇ ਵਿਰਸੇ ਨਾਲ ਜੁੜੇ ਸਮਰੱਥ ਲੇਖਕ ਰਾਜੂ ਵਰਮਾ ਨੇ ਇਸ ਲਿਖੀ ਫ਼ਿਲਮ ਦੀ ਕਹਾਣੀ ਲਿਖੀ ਹੈ ।ਇਸ ਫ਼ਿਲਮ ‘ਚ ਗੁਰਨਾਮ ਭੁੱਲਰ, ਜੱਸੀ ਗਿੱਲ ਤੇ ਬੀਨੂੰ ਢਿੱਲੋਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਅਲੰਕ੍ਰਿਤਾ ਸ਼ਰਮਾ,ਅਨੂ ਚੌਧਰੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ।ਪੰਕਜ ਬੱਤਰਾ ਨੇ ਆਪਣੀਆਂ ਭਾਵਨਾਵਾਂ ਪ੍ਰਗਟਾਉਦਿਆ ਕਿਹਾ ਕਿ ਕਰੋਨਾ ਮਹਾਂਮਾਰੀ ਕਰਕੇ ਲੰਮੇ ਸਮੇਂ ਬਾਅਦ ‘ਫੁੱਫੜ ਜੀ ਦੇ ਸੈੱਟ ‘ਤੇ ਸਾਰਿਆਂ ਦਾ ਮੁੜ ਇਕੱਠੇ ਹੋਣਾ ਆਪਣੇ ਅਸਲ ਪਰਿਵਾਰ ਵਿੱਚ ‘ਘਰ ਵਾਪਸੀ’ ਵਾਂਗ ਹੈ ਅਤੇ ਉਹ ਆਪਣੀ ਸਮੁੱਚੀ ਫ਼ਿਲਮ ਟੀਮ ਦਾ ਧੰਨਵਾਦ ਕਰਦੇ ਹਨ ਜਿਨਾਂ ਵਲੋਂ ਪੰਜਾਬ ਸਰਕਾਰ ਵਲੋਂ ਕਰੋਨਾ ਦੇ ਚਲਦਿਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖ ਕੇ ਉਨਾਂ ਦਾ ਸਾਥ ਦਿੱਤਾ ਗਿਆ ਹੈ।

(ਜਵੰਦਾ) jawanda82@gmail.com

Welcome to Punjabi Akhbar

Install Punjabi Akhbar
×
Enable Notifications    OK No thanks