ਸਰੀਰਕ ਪੱਖੋਂ ਅਪੰਗਤਾ ਝੇਲ ਰਹੇ ਵਿਅਕਤੀਆਂ ਦੇ ਰੌਜ਼ਗਾਰ ਆਦਿ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 10 ਮਿਲੀਅਨ ਡਾਲਰਾਂ ਦਾ ਫੰਡ ਜਾਰੀ

ਪਰਿਵਾਰ, ਮੇਲ-ਮਿਲਾਪ, ਅਤੇ ਅਪੰਗਤਾ ਝੇਲ ਰਹੇ ਵਿਅਕਤੀਆਂ ਸਬੰਧੀ ਵਿਭਾਗਾਂ ਦੇ ਮੰਤਰੀ ਗ੍ਰੈਥ ਵਾਰਡ ਨੇ ਦੱਸਿਆ ਕਿ ਸਰੀਰਕ ਪੱਖੋਂ ਅਪੰਗਤਾ ਝੇਲ ਰਹੇ ਵਿਅਕਤੀਆਂ ਦੇ ਰੌਜ਼ਗਾਰ ਆਦਿ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 10 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ ਅਤੇ ਇਸ ਫੰਡ ਦੇ ਜ਼ਰੀਏ ਅਜਿਹੇ ਲੋਕਾਂ ਦੀਆਂ ਨੌਕਰੀਆਂ ਜਾਂ ਸਵੈ-ਰੌਜ਼ਗਾਰ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਹ ਵੀ ਸਮਾਜ ਅੰਦਰ ਇੱਕ ਸਹੀ ਤਰੀਕਿਆਂ ਦੀ ਜ਼ਿੰਦਗੀ ਨਾਲ ਆਪਣਾ ਨਿਰਵਾਹ ਕਰ ਸਕਣ ਅਤੇ ਆਪਣੇ ਆਪ ਨੂੰ ਕਿਸੇ ਉਪਰ ਬੋਝ ਨਾ ਸਮਝ ਕੇ ਆਪਣਾ ਸਹਾਰਾ ਆਪ ਹੀ ਬਣ ਸਕਣ ਅਤੇ ਨਾਲ ਹੀ ਦੂਸਰਿਆਂ ਲਈ ਵੀ ਮਿਸਾਲਾਂ ਅਤੇ ਰੌਜ਼ਗਾਰ ਕਾਇਮ ਕਰ ਸਕਣ।
ਇਸ ਬਾਬਤ ਉਨ੍ਹਾਂ ਕਿਹਾ ਕਿ ਰਾਜ ਅੰਦਰ 45 ਅਜਿਹੀਆਂ ਸੰਸਥਾਵਾਂ ਨੂੰ 10 ਮਿਲੀਅਨ ਡਾਲਰਾਂ ਦੀ ਰਾਸ਼ੀ ਦੀਆਂ ਗ੍ਰਾਂਟਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਨ੍ਹਾਂ ਗ੍ਰਾਂਟਾਂ ਦੇ ਜ਼ਰੀਏ ਉਕਤ ਸੰਸਥਾਵਾਂ ਅਜਿਹੇ ਵਿਅਕਤੀਆਂ ਨੂੰ ਸਿੱਧਾ ਲਾਭ ਪਹੁੰਚਾਉਣਗੀਆਂ, ਜੋ ਕਿ ਇਸ ਦੇ ਹੱਕਦਾਰ ਹੋਣਗੇ।
ਇਸ ਮਦਦ ਵਿੱਚ ਅਜਿਹੇ ਲੋਕ ਵੀ ਸ਼ਾਮਿਲ ਹਨ ਜੋ ਕਿ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਰੋਜ਼ਗਾਰ ਦੀ ਤਲਾਸ਼ ਵਿੱਚ ਨਿਕਲਦੇ ਹਨ ਅਤੇ ਇਸ ਤੋਂ ਇਲਾਵਾ ਅਜਿਹੇ ਲੋਕ ਜੋ ਕਿ ਕਿਸੇ ਨਾਲ ਕਿਸੇ ਕਲ਼ਾ ਜਾਂ ਸਭਿਆਚਾਰਕ ਗਤੀਵਿਧੀਆਂ ਦੇ ਧਾਰਨੀ ਹੁੰਦੇ ਹਨ ਅਤੇ ਆਪਣੀ ਸਰੀਰਕ ਅਪੰਗਤਾ ਦੇ ਬਾਵਜੂਦ ਵੀ ਦੂਸਰਿਆਂ ਪ੍ਰਤੀ ਚਾਨਣ ਮੁਨਾਰਿਆਂ ਦਾ ਕੰਮ ਕਰ ਸਕਦੇ ਹਨ। ઠ
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ ਅਜਿਹੇ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਤਹਿਤ ਹੁਣ ਤੱਕ 135 ਮਿਲੀਅਨ ਡਾਲਰਾਂ ਦਾ ਨਿਵੇਸ਼ ਅਜਿਹੇ ਕਾਰਜਾਂ ਲਈ ਕੀਤਾ ਜਾ ਚੁਕਿਆ ਹੈ ਅਤੇ ਇਸ ਵਿਤੀ ਸਾਲ ਦੌਰਾਨ ਇਹ ਨਿਵੇਸ਼ ਹੁਣ 3.5 ਬਿਲੀਅਨ ਡਾਲਰਾਂ ਦਾ ਹੋ ਜਾਵੇਗਾ।
ਯੋਗਤਾ ਦੇ ਆਧਾਰ ਉਪਰ ਇਹ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਆਪਣੀ ਯੋਗਤਾ ਨੂੰ ਪ੍ਰਮਾਣਿਕ ਕਰਨ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ https://www.communitygrants.gov.au/ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×