ਨੌਜਵਾਨਾਂ ਲਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਲਈ ਨਿਵੇਸ਼

ਨਿਊ ਸਾਊਥ ਵੇਲਜ਼ ਦੇ ਪਰਵਾਰਕ ਭਲਾਈ, ਭਾਈਚਾਰਕ ਅਤੇ ਅਪੰਗਾਂ ਦੀ ਸਹਾਇਤਾ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਗਰੈਥ ਵਾਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਨੌਜਵਾਨਾਂ ਨੂੰ ਕੰਮ-ਧੰਦਿਆਂ ਆਦਿ ਵਿੱਚ ਨਵੀਂ ਸ਼ੁਰੂਆਤ ਕਰਨ ਵਾਸਤੇ ਚਲਾਏ ਜਾ ਰਹੇ 35 ਪ੍ਰਾਜੈਕਟਾਂ ਵਿੱਚ ਹਰ ਇੱਕ ਲਈ 50,000 ਡਾਲਰ ਦਾ ਨਿਵੇਸ਼ ਦਿੱਤਾ ਹੈ ਜਿਸ ਰਾਹੀਂ ਕਿ ਇਸ ਦਾ ਸਿੱਧਾ ਫਾਇਦਾ ਨੌਜਵਾਨਾਂ ਨੂੰ ਹੋਣਾ ਹੈ। ਇਸ ਵਾਸਤੇ ਰਾਜ ਸਰਕਾਰ ਨੇ 1.5 ਮਿਲੀਅਨ ਡਾਲਰਾਂ ਦਾ ਨਿਵੇਸ਼ ਜਾਰੀ ਕੀਤਾ ਹੈ। ਇਸ ਦੇ ਤਹਿਤ ਅਜਿਹੇ ਨੌਜਵਾਨ ਜੋ ਕਿਸੇ ਤਰ੍ਹਾਂ ਦੀ ਸਰੀਰਿਕ ਅਪੰਗਤਾ ਆਦਿ ਭੋਗ ਰਹੇ ਹਨ ਨੂੰ ਨਵੇਂ ਰੌਜ਼ਗਾਰ ਸਥਾਪਤ ਕਰਨ ਵਿੱਚ ਸਹਾਇਤਾ ਦਿੱਤੀ ਜਾ ਰਹੀ ਹੈ। ਮੈਂਟਲ ਹੈਲਥ, ਖੇਤਰੀ ਯੂਥ ਅਤੇ ਮਹਿਲਾਵਾਂ ਦੇ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਦਾ ਕਹਿਣਾ ਹੈ ਕਿ ਉਕਤ ਪ੍ਰਾਜੈਕਟਾਂ ਵਿੱਚੋਂ ਅੱਧੇ ਤਾਂ ਸਿਰਫ ਰਾਜ ਦੇ ਪੇਂਡੂ ਖੇਤਰਾਂ ਨਾਲ ਹੀ ਸਬੰਧਤ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਸ ਵਾਸਤੇ ਉਨ੍ਹਾਂ ਦਾ ਸਹੀ ਦਿਸ਼ਾ ਨਿਰਦੇਸ਼ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਪ੍ਰਾਜੈਕਟਾਂ ਅਤੇ ਸਿੱਧੀ ਸਹਾਇਤਾ ਨਾਲ ਉਨ੍ਹਾਂ ਨੂੰ ਆਪਣਾ ਚੰਗਾ ਭਵਿੱਖ ਸਿਰਜਣ ਵਿੱਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ 2012 ਤੋਂ ਜਦੋਂ ਤੋਂ ਰਾਜ ਸਰਕਾਰ ਨੇ ਅਜਿਹੇ ਪ੍ਰੋਗਰਾਮ ਉਲੀਕੇ ਹਨ, 282 ਪ੍ਰਾਜੈਕਟ ਚਲਾਏ ਜਾ ਚੁਕੇ ਹਨ ਅਤੇ ਇਨ੍ਹਾਂ ਉਪਰ 13.3 ਮਿਲੀਅਨ ਡਾਲਰਾਂ ਦੀ ਰਕਮ ਦਾ ਨਿਵੇਸ਼ ਵੀ ਕੀਤਾ ਜਾ ਚੁਕਿਆ ਹੈ। ਅਜਿਹੇ ਪ੍ਰਾਜੈਕਟਾਂ ਅਤੇ ਯੋਗ ਉਮੀਦਵਾਰਾਂ ਦੀ ਜਾਣਕਾਰੀ ਵਾਸਤੇ https://www.youth.nsw.gov.au/youth-opportunities ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×