ਸਟੇਟ ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜਿੰਗ ਦਾ ਆਯੋਜਨ ਕੀਤਾ

ਫਰੀਮਾਂਟ, 20 ਫ਼ਰਵਰੀ: ਫਰੀਮਾਂਟ ਕੈਲੀਫੋਰਨੀਆ ਦੇ ਸਟੇਟ ਸੈਨੇਟ ਡਿਸਟ੍ਰਿਕ-15 ਤੋਂ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਸਿੱਖ ਆਗੂਆਂ ਵੱਲੋਂ ਇਥੇ ਇਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਹੋਠੀ, ਡਾ. ਪ੍ਰਿਤਪਾਲ ਸਿੰਘ, ਜਸਜੀਤ ਸਿੰਘ, ਕਸ਼ਮੀਰ ਸਿੰਘ ਸ਼ਾਹੀ, ਸਰਬਜੋਤ ਸਿੰਘ ਸਵੱਦੀ, ਜਸਪਾਲ ਸਿੰਘ ਸੈਣੀ, ਅਟਾਰਨੀ ਮੋਹਿੰਦਰ ਸਿੰਘ ਮਾਨ ਵੀ ਸ਼ਾਮਲ ਸਨ। ਇਸ ਮੌਕੇ ਡੇਵ ਕੋਰਟੀਸੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਸਿੱਖਾਂ ਦੇ ਕਿਸੇ ਵੀ ਤਰ੍ਹਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਰੱਖਣਗੇ।ਜ਼ਿਕਰਯੋਗ ਹੈ ਕਿ ਡੇਵ ਕੋਰਟੀਸੀ ਸੈਂਟਾ ਕਲਾਰਾ ਕਾਊਂਟੀ ਬੋਰਡ ਦੇ ਸੁਪਰਵਾਈਜ਼ਰ ਰਹਿ ਚੁੱਕੇ ਹਨ। ਉਸ ਤੋਂ ਪਹਿਲਾਂ ਉਹ ਸੈਨਹੋਜ਼ੇ ਸਿਟੀ ਦੇ ਵਾਈਸ ਮੇਅਰ ਵੀ ਰਹੇ।
ਡਾ. ਪ੍ਰਿਤਪਾਲ ਸਿੰਘ ਅਤੇ ਜਸਵੰਤ ਸਿੰਘ ਹੋਠੀ ਨੇ ਡੇਵ ਕੋਰਟੀਸੀ ਨੂੰ ਚੋਣਾਂ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×