ਰੋਜਵਿਲ ਵਿਖੇ ਸਹਾਇਤਾ ਸੰਸਥਾ ਲਈ ਫੰਡ ਰੇਜ਼ਿੰਗ ਸਮਾਗਮ ਨੂੰ ਬੇਮਿਸਾਲ ਹੁੰਗਾਰਾ

923493be-6878-402d-a5e1-72e4fee7a5a3

ਸੈਕਰਾਮੈਂਟੋ —  ਬੀਤੇਂ ਦਿਨ ਸੈਕਰਾਮੈਂਟੋ ਕਾਉਂਟੀ ਦੇ  ਸ਼ਹਿਰ ਰੋਜਵਿੱਲ ਦੇ ਮੈਡੂ ਕਮਿਊਨਿਟੀ ਸੈਂਟਰ ਵਿੱਖੇ  ਮਨੁੱਖਤਾ ਦੀ ਭਲਾਈ ਲਈ ਰੋਜਵਿੱਲ ਇਲਾਕੇ ਦੀ ਸੰਗਤ ਵੱਲੋਂ ਪੰਜਵਾਂ ਵਿਸ਼ੇਸ਼ ਫੰਡ ਰੇਜ਼ਿੰਗ ਦਾ ਉਪਰਾਲਾ ‘ਸਹਾਇਤਾ ਸੰਸਥਾ’ ਲਈ ਕੀਤਾ ਗਿਆ ।  ਜ਼ਿਕਰਯੋਗ ਹੈ ਕਿ ਇਹ ਸਮਾਜ ਸੇਵੀ  ਸਹਾਇਤਾ ਸੰਸਥਾ 2004 ਵਿਚ ਡਾ. ਹਰਕੇਸ਼ ਸਿੰਘ ਸੰਧੂ ਦੇ ਉੱਦਮਾਂ ਸਦਕਾ ਹੋਂਦ ਵਿਚ ਆਈ ਅਤੇ ਉਦੋਂ ਤੋਂ ਹੀ ਬੇਸਹਾਰਾ ਬੱਚਿਆਂ ਦੀ ਪੜਾਈ, ਇਲਾਜ ਅਤੇ ਸਾਂਭ ਸੰਭਾਲ ਤੋਂ ਇਲਾਵਾ ਮੁਫਤ ਮੈਡੀਕਲ ਕੈਂਪ, ਅੱਖਾਂ ਦੇ ਫਰੀ ਅਪ੍ਰੇਸ਼ਨ, ਗਰੀਬ ਕੁੜੀਆਂ ਲਈ ਫਰੀ ਵੋਕੇਸ਼ਨਲ ਸੈਂਟਰ ,ਲੋੜਵੰਦ ਲੋਕਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ ਲਈ ਉਪਰਾਲੇ ਕਰ ਰਹੀ ਹੈ।
ਸਮਾਗਮ ਦੀ ਸ਼ੁਰੂਆਤ ਸਟੇਜ ਸਕੱਤਰ ਅਨੂਪ ਕੌਰ ਸੰਧੂ  ਨੇ ਸਭ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ।  ਸਮਾਗਮ ਵਿੱਚ ਸਹਾਇਤਾ ਸੰਸਥਾ  ਦੇ ਮੁਖੀ ਡਾ. ਹਰਕੇਸ਼ ਸਿੰਘ ਸੰਧੂ ਉਚੇਚਾ ਸ਼ਾਮਲ ਹੋਏ I  ਸੰਸਥਾ ਨਾਲ ਚਿਰਾਂ ਤੋਂ ਸੇਵਾ ਕਰਦੇ ਸਰੂਪ ਸਿੰਘ ਝੱਜ ਤੇ ਸੁਖਵਿੰਦਰ ਸਿੰਘ ਸੰਘੇੜਾ ਨੇ ਇਸ ਮੌਕੇ ਸਹਾਇਤਾ ਸੰਸਥਾ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ  I ਸਥਾਨਕ ਆਗੂ ਗੁਰੀ ਕੰਗ , ਸਮਾਜ ਸੇਵੀ ਮਨਜੀਤ ਸਿੰਘ (ਪੰਜਾਬ ਇਨਸੁਰੈਂਸ ਏਜੰਸੀ ), ਸਾਹਿਤ ਸਭਾ ਤੋਂ  ਦਿਲ ਨਿੱਜਰ , ਜੀਵਨ ਰੱਤੂ ਆਦਿ ਨੇ ਵੀ ਆਪੋ ਆਪਣੇ ਵਿਚਾਰ ਰੱਖੇ I ਉਪਰੰਤ ਹੁਣੇ – ਹੁਣੇ ਸਹਾਇਤਾ ਟੀਮ ਨਾਲ ਇੰਡੀਆ ਦਾ ਦੌਰਾ ਕਰਕੇ ਆਈ ਵਾਲੰਟੀਅਰ ਵਿੰਦਰ ਕੌਰ ਢਿਲੋਂ ਆਪਣੀ ਸਪੀਚ ਦੁਰਾਂਨ ਓਥੋਂ ਦੇ ਲੋੜਵੰਦ ਪਰਿਵਾਰਾਂ ਦੇ ਹਾਲਾਤ ਦਸਦੇ ਹੋਏ ਕਾਫੀ ਭਾਵੁਕ ਹੁੰਦੀ ਨਜ਼ਰ ਆਈ ਅਤੇ ਓਹਨਾ ਦੀ ਬੇਟੀ ਵੱਲੋਂ ਖੁਦ ਬ੍ਰੈਸਲੇਟ ਬਣਾਏ ਤੇ ਸੇਲ ਕਰਕੇ ਪੈਸੇ ਸਹਇਤਾ ਨੂੰ ਦਾਨ ਕੀਤੇ I ਸਾਰੇ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਤੰਦੂਰੀ ਬਾਈਟ ਵੱਲੋਂ  ਕੀਤਾ ਗਿਆ I ਚੜ੍ਹਦੀ ਕਲਾ ਟਾਈਮ ਟੀਵੀ ਤੇ ਗਰਵ ਪੰਜਾਬ ਟੀਵੀ ਵਲੋਂ ਬਿਊਰੋ ਚੀਫ਼ ਜਗਦੇਵ ਸਿੰਘ ਭੰਡਾਲ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਤੇ ਪ੍ਰੋਗਰਾਮ ਦੀ ਕਵਰੇਜ ਕੀਤੀ I ਹਮੇਸ਼ਾ ਦੀ ਤਰਾਂ ਇਸ ਪ੍ਰੋਗਰਾਮ ਦੇ ਯਾਦਗਾਰੀ ਪਲ੍ਹਾਂ ਨੂੰ ਕੈਮਰਾਬੰਧ ਰਾਜ ਬਡਵਾਲ  ਨੇ ਕੀਤਾ। ਪੰਜਾਬ ਪ੍ਰੋਡਕਸਨਜ ਵੱਲੋਂ ਦਲਜੀਤ ਸਿੰਘ ਢੰਡਾ , ਸੋਨੂ ਹੁੰਦਲ ਤੇ ਗੁਰਪਿੰਦਰ ਤੁੰਗ, ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵੱਲੋਂ ਸ਼ਰਨ ਅਟਵਾਲ ਤੇ ਹੈਪੀ ਮਾਂਗਟ ਹਾਜਿਰ ਹੋਵੇ ਅਤੇ  ਹੋਰਨਾਂ ਤੋਂ ਇਲਾਵਾਂ ਗੁਲਿੰਦਰ ਗਿੱਲ ,ਇਕਬਾਲ ਢਿਲੋਂ , ਇੰਦਰਜੀਤ ਸਿੰਘ ਕਾਲੀਰਾਏ , ਜਗਦੀਪ ਸਹੋਤਾ , ਪਵਿੱਤਰ ਥਿਆੜਾ ,ਟੈਣੀ ਗਰਚਾ ,ਰਣਬੀਰ ਸੈਣੀ ,ਜਗ ਬੈਂਸ , ਹਰਕਮਲ ਚਾਨਾ ਆਦਿ ਵੀ ਹਾਜਿਰ ਸਨ I

Install Punjabi Akhbar App

Install
×