ਐਡੀਲੇਡ ਵਿਖੇ ਇੱਕ ਹੋਰ ਗੁਰੂਦਵਾਰਾ ਸਾਹਿਬ ਦੀ ਸਥਾਪਨਾ ਲਈ ਯੋਗਦਾਨ ਪਾਉਣ ਦੀ ਅਪੀਲ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ…..

ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ 1988 ਤੋਂ ਲੈ ਕੇ ਹੁਣ ਤੱਕ ਤਿੰਨ ਗੁਰਦਵਾਰਾ ਸਾਹਿਬ ਸੰਗਤਾਂ ਦੀਆਂ ਧਾਰਮਿਕ ਅਤੇ ਭਾਵਨਾਤਮਿਕ ਲੋੜਾਂ ਨੂੰ ਬਾਖ਼ੂਬੀ ਨਿਭਾ ਰਹੇ ਹਨ। ਪਰ ਬੀਤੇ ਕੁਝ ਕੁ ਸਾਲਾਂ ‘ਚ ਅਕਾਲ ਪੁਰਖ ਜੀ ਦੀ ਰਜ਼ਾ ਅਨੁਸਾਰ ਸੰਗਤਾਂ ਦੀ ਗਿਣਤੀ ‘ਚ ਬਹੁਤ ਵੱਡਾ ਵਾਧਾ ਹੋਇਆ ਹੈ। ਜਿਸ ਵਿਚੋਂ ਜ਼ਿਆਦਾ ਸੰਗਤ ਐਡੀਲੇਡ ਦੇ ਉੱਤਰ (ਨਾਰਥ) ਵਾਲੇ ਪਾਸੇ ਵੱਲ ਵਧੀ ਹੈ। ਜਿਸ ਦੇ ਮੱਦੇਨਜ਼ਰ ਇਕ ਵੱਡੇ ਗੁਰਦਵਾਰਾ ਸਾਹਿਬ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਜਿਸ ਲਈ ਕੁਝ ਵਰ੍ਹੇ ਪਹਿਲਾਂ ਪੰਜ ਕਿਲ੍ਹੇ ਥਾਂ ‘ਗਲੋਬ ਡਰਬੀ’ ਵਿਖੇ ਲੈ ਵੀ ਰੱਖੀ ਹੈ। ਪਰ ਕੁਝ ਕੁ ਤਕਨੀਕੀ ਕਾਰਨਾਂ ਕਰਕੇ ਹਾਲੇ ਉੱਥੇ ਗੁਰਦਵਾਰਾ ਸਾਹਿਬ ਦੀ ਇਮਾਰਤ ਦੀ ਇਜਾਜ਼ਤ ਨਹੀਂ ਮਿਲੀ।

ਪਰ ਹੁਣ ਮੋਡਬਰੀ ਇਲਾਕੇ ‘ਚ ਇਕ ਕਮਿਊਨਿਟੀ ਸੈਂਟਰ ਦੀ ਇਮਾਰਤ $1344200 ਚ ਖ਼ਰੀਦ ਲਈ ਗਈ ਹੈ। ਜਿਸ ਦੀ ਸੈਟਲਮੈਂਟ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਕਰਨੀ ਤਹਿ ਕੀਤੀ ਹੈ। ਦੇਸ਼ ਵਿਦੇਸ਼ ‘ਚ ਵੱਸਦੀਆਂ ਸਾਰੀਆਂ ਸੰਗਤਾਂ ਦੇ ਚਰਨਾਂ ‘ਚ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਦਸਵੰਧ ਵਿਚੋਂ ਵੱਧ ਤੋਂ ਵੱਧ ਮਾਲੀ ਯੋਗਦਾਨ ਪਾ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਜ਼ਰੂਰ ਮਦਦ ਕਰਨ ਜੀ।

ਇੱਥੇ ਇਹ ਜ਼ਿਕਰਯੋਗ ਹੈ ਕਿ ਯੂਨਾਈਟਿਡ ਸਿੱਖਸ ਆਫ਼ ਸਾਊਥ ਆਸਟ੍ਰੇਲੀਆ ਸੰਸਥਾ ਦੇ ਸੰਵਿਧਾਨ ਮੁਤਾਬਿਕ ਇਸ ਸੰਸਥਾ ਦਾ ਕੋਈ ਵੀ ਪ੍ਰਧਾਨ ਨਹੀਂ ਹੋਵੇਗਾ। ਕੁੱਲ ਨੌਂ ਸੇਵਾਦਾਰ ਸੰਗਤਾਂ ਨਾਲ ਰਲ-ਮਿਲ ਕੇ ਗੁਰਦਵਾਰਾ ਸਾਹਿਬ ਦੀ ਸਾਂਭ ਸੰਭਾਲ ਕਰਨਗੇ।

ਗੁਰੂਦਵਾਰਾ ਸਾਹਿਬ ਲਈ ਖਰੀਦੀ ਜਾ ਰਹੀ ਇਮਾਰਤ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਵਾਸਤੇ ਇਸ ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।