ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਵੱਲੋਂ ਸਲਾਨਾ ਸਮਾਗਮ ’ਚ ਫੰਡ ਰੇਜਿੰਗ ਅਤੇ ਵੱਖ-ਵੱਖ ਐਵਾਰਡ

-ਸ. ਕੁਲਬੀਰ ਸਿੰਘ ਅਤੇ ਸ. ਪਰਮਜੀਤ ਸਿੰਘ ਢੱਟ ‘ਪਾਲ ਹੈਰਿਸ ਫੈਲੋ ਸੈਫਾਇਅਰ ਬੈਜ’ ਨਾਲ ਸਨਮਾਨਿਤ

ਆਕਲੈਂਡ:- ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਵੱਲੋਂ ਅੱਜ ਵੋਡਾਫੋਨ ਈਵੈਂਟ ਸੈਂਟਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਭਾਰਤੀ ਅਤੇ ਪੈਸੇਫਿਕ ਲੋਕਾਂ ਦੀ ਸਹਾਇਤਾ ਲਈ ਕੀਤਾ ਗਿਆ ਇਹ ਸਮਾਗਮ ਵੱਡੀ ਸਹਾਇਤਾ ਰਾਸ਼ੀ ਇਕੱਠੀ ਕਰਨ ਦੇ ਵਿਚ ਸਫਲ ਰਿਹਾ। ਮੌਜੂਦਾ ਲੇਬਰ ਸਰਕਾਰ ਦੇ ਬਹੁਤ ਸਾਰੇ ਮੰਤਰੀ ਅਤੇ ਕਮਿਊਨਿਟੀ ਆਗੂਆਂ ਨੇ ਇਸ ਸਮਾਗਮ ਦੇ ਵਿਚ ਸ਼ਿਰਕਤ ਕੀਤੀ। ਸਮਾਗਮ ਦੀ ਆਰੰਭਤਾ ਸਟੇਜ ਭਾਵਨਾ ਸਿੰਘ ਵੱਲੋਂ ਆਏ ਮਹਿਮਾਨਾਂ ਦੀ ਹਾਜ਼ਰੀ ਕਬੂਲਦਿਆਂ ਅਤੇ ਸਪਾਂਸਰਜ਼ ਦਾ ਜ਼ਿਕਰ ਕਰਦਿਆਂ ਕੀਤੀ। ਸ੍ਰੀਲੰਕਨ ਡਾਂਸ ਗਰੁੱਪ ਵੱਲੋਂ ਬੜਾ ਸੋਹਣਾ ਡਾਂਸ ਕਰਕੇ ਸਮਾਗਮ ਨੂੰ ਸੰਗੀਤਕ ਮਾਹੌਲ ਦਿੱਤਾ ਗਿਆ ਜਿਸ ਨੂੰ ਬਾਅਦ ਵਿਚ ਸਾਂਝ ਗਰੁੱਪ ਦੀਆਂ ਪੰਜਾਬੀ ਕੁੜੀਆਂ ਨੇ ਭੰਗੜੇ ਦੇ ਨਾਲ ਸ਼ਿਖਰ ’ਤੇ ਪਹੁੰਚਾ ਦਿੱਤਾ। ਸਵਾਗਤੀ ਭਾਸ਼ਣ ਰੋਟਰੀ ਕਲੱਬ ਦੇ ਪ੍ਰਧਾਨ ਸ. ਕੁਲਬੀਰ ਸਿੰਘ ਹੋਰਾਂ ਦਿੱਤਾ। ਉਨ੍ਹਾਂ ਰੋਟਰੀ ਕਲੱਬ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਲੈ ਕੇ ਭਵਿੱਖ ਦੇ ਵਿਚ ਫੰਡ ਰੇਜਿੰਗ ਬਾਅਦ ਉਲੀਕੇ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਭਾਰਤ ਦੇ ਵਿਚ ਕੋਵਿਡ-19 ਨਾਲ ਲੜ ਰਹੇ ਆਪਣੇ ਭੈਣ-ਭਰਾਵਾਂ ਦੇ ਲਈ ਵੀ ਸਹਾਇਤਾ ਫੰਡ ਦੇ ਵਿਚ ਕੁਝ ਕਰਨ ਦਾ ਜ਼ਿਕਰ ਕੀਤਾ, ਇਸ ਤੋਂ ਇਲਾਵਾ ਦੇਸ਼ ਨਾਲ ਲਗਦੇ 9 ਵੱਖ-ਵੱਖ ਟਾਪੂਆਂ ਦੇ ਬੱਚਿਆਂ ਨੂੰ ਪੋਲੀਓ ਟੀਕਾਕਰਣ ਦੇ ਵਿਚ ਸਹਾਇਤਾ ਦਾ ਵੀ ਐਲਾਨ ਕੀਤਾ। ਰੋਟਰੀ ਕਲੱਬ ਇੰਟਰਨੈਸ਼ਨਲ ਹੋਣ ਕਰਕੇ ਇਨ੍ਹਾਂ ਦੇ ਕਾਰਜ ਵੀ ਅੰਤਰਰਾਸ਼ਟਰੀ ਪੱਧਰ ਤੱਕ ਜਾਂਦੇ ਹਨ।

ਮੁੱਖ ਮਹਿਮਾਨ ਦੇ ਤੌਰ ਤੇ ‘ਟਰਾਂਸਪੋਰਟ ਮੰਤਰੀ ਮਾਈਕਲ ਵੁੱਡ ਨੇ ਭਾਸ਼ਣ ਦਿੱਤਾ। ਉਨ੍ਹਾਂ ਭਾਰਤ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਰੋਟਰੀ ਕਲੱਬ ਦੇ ਕੰਮ ਨੂੰ ਸਲਾਹਿਆ। ਉਨ੍ਹਾਂ ਪਾਪਾਟੋਏਟੋਏ ਦੀ ਟੀਮ ਦੇ ਹੁਣ ਤੱਕ ਦੇ ਕੀਤੇ ਕੰਮਾਂ ਨੂੰ ਮਹੱਤਤਾ ਦਿੱਤੀ ਅਤੇ ਚੰਗੇ ਕਾਰਜ ਲਈ ਅੱਜ ਦੇ ਸਲਾਨਾ ਸਮਾਗਮ ਦੀ ਸਫਲਤਾ ਲਈ ਕਾਮਨਾ ਕੀਤੀ। ਸ੍ਰੀ ਭਵਦੀਪ ਸਿੰਘ ਢਿੱਲੋਂ ਆਨਰੇਰੀ ਕੌਂਸਿਲ ਔਕਲੈਂਡ ਵੱਲੋਂ ਵੀ ਰੋਟਰੀ ਕਲੱਬ ਦੇ ਕੰਮਾਂ ਦੀ ਤਰੀਫ ਕਰਦਿਆਂ ਆਖਿਆ ਕਿ ਅੱਜ ਕੋਵਿਡ ਦੇ ਨਾਲ ਲੜਨ ਦੇ ਲਈ ਸਹਾਇਤਾ ਰਾਸ਼ੀ ਦੇ ਨਾਲ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਸ੍ਰੀ ਰਾਜ ਪ੍ਰਦੀਪ ਸਿੰਘ ਨੇ ਰੋਟਰੀ ਕਲੱਬ ਵੱਲੋਂ ਦਿੱਤੇ ਜਾਣ ਵਾਲੇ ਕਮਿਊਨਿਟੀ ਐਵਾਰਡਜ਼ ਅਤੇ ਰੋਟਰੀ ਐਵਾਰਡਜ਼ ਬਾਰੇ ਚਾਨਣਾ ਪਾਉਂਦਿਆਂ ਸਾਰੇ ਐਵਾਰਡ ਪ੍ਰਾਪਤ ਕਰਨ ਵਾਲਿਆਂ ਦੇ ਕੰਮ ਨੂੰ ਸਲਾਹਿਆ। ਕਮਿਊਨਿਟੀ ਐਵਾਰਡ ਸ੍ਰੀਮਤੀ ਰੰਜਨਾ ਪਟੇਲ ਅਤੇ ਸ. ਕੁਲਵਿੰਦਰ ਸਿੰਘ ਬਾਠ ਨੂੰ ਦਿੱਤਾ ਗਿਆ।
ਪਾਲ ਹੈਰਿਸ ਫੈਲੋ ਸੈਫਾਇਅਰ:  ਸ. ਕੁਲਬੀਰ ਸਿੰਘ ਜੋ ਕਿ ਇਸ ਵੇਲੇ ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਦੇ ਪ੍ਰਧਾਨ ਵੀ ਹਨ, ਨੂੰ ਪਾਲ ਹੈਰਿਸ ਫੈਲੋ ਸੈਫਾਇਰ ਦਾ ਬੈਜ਼ ਲਾ ਕੇ ਉਨ੍ਹਾਂ ਦੀਆਂ ਜਿੰਮੇਵਾਰੀਆਂ ਦੇ ਵਿਚ ਹੋਰ ਵਾਧਾ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀਆਂ ਰੋਟਰੀ ਕਲੱਬ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਦਿੱਤਾ ਗਿਆ। ਰੋਟਰੀ ਕਲੱਬ ਦੇ ਵਿਚ ਪਾਲ ਹੈਰਿਸ ਫੈਲੋ ਬੈਜ਼ ਲੱਗਣਾ ਮਾਨਵਤਾ ਦੀ ਸੇਵਾ ਦੇ ਵਿਚ ਅੱਗੇ ਆਉਣ ਲਈ ਤੁਹਾਡਾ ਰੁਤਬਾ ਹੋਰ ਉਚਾ ਚੁੱਕਦਾ ਹੈ ਅਤੇ ਤੁਹਾਨੰ ਅੰਰਰਾਸ਼ਟਰੀ ਪੱਧਰ ਉਤੇ ਮਾਨਤਾ ਮਿਲਦੀ ਹੈ।
ਸ. ਪਰਮਜੀਤ ਸਿੰਘ ਢੱਟ (ਪੀ. ਜੇ.) ਨੂੰ ਵੀ ਪਾਲ ਹੈਰਿਸ ਸੈਫਾਇਅਰ ਬੈਜ਼ ਲਾ ਕੇ ਉਨ੍ਹਾਂ ਦਾ ਰੋਟਰੀ ਕਲੱਬ ਦੇ ਵਿਚ ਸੇਵਾਵਾਂ ਕਰਨ ਦੇ ਲਈ ਰੁਤਬਾ ਉਚਾ ਚੁੱਕਿਆ ਗਿਆ। ਸ. ਢੱਟ ਨੇ ਕੋਵਿਡ-19 ਦੌਰਾਨ ਰੋਟਰੀ ਕਲੱਬ ਦੇ ਡਾਇਰੈਕਟਰ ਵਜੋਂ ਅੱਗੇ ਵਧ ਸੇਵਾਵਾਂ ਦਿੱਤੀਆਂ। ਵਰਨਣਯੋਗ ਹੈ ਕਿ ਸ. ਢੱਟ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ ਅਤੇ ਕਮਿਊਨਿਟੀ ਕਾਰਜਾਂ ਦੇ ਵਿਚ ਉਨ੍ਹਾਂ ਦਾ ਯੋਗਦਾਨ ਬਣਿਆ ਰਹਿੰਦਾ ਹੈ।
ਅੱਜ ਪਹੁੰਚੇ ਮਹਿਮਾਨਾਂ ਦੇ ਵਿਚ ਟਾਕਾਨੀਨੀ ਤੋਂ ਸਾਂਸਦ ਡਾ. ਨੀਰੂ ਲੀਵਾਸਾ, ਸਹਾਇਕ ਸਪੀਕਰ ਜੈਨੀ ਸਾਲੇਸਾ, ਮੈਨੁਰੇਵਾ ਤੋਂ ਸਾਂਸਦ ਅਰੀਨਾ ਵਿਲੀਅਮ, ਰੋਟਰੀ ਸ. ਗੁਰਜਿੰਦਰ ਸਿੰਘ ਘੁੰਮਣ, ਸ. ਖੜਗ ਸਿੰਘ, ਹਰਜੀਤ ਸਿੰਘ, ਨੈਸ਼ਨਲ ਪਾਰਟੀ ਤੋਂ ਐਂਡਰੀਊ ਬੈਲੀ, ਡਾ. ਪਰਮਜੀਤ ਪਰਮਾਰ, ਸ. ਤੀਰਥ ਸਿੰਘ ਅਟਵਾਲ-ਗੁਰਦੀਪ ਅਟਵਾਲ, ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ, ਸ. ਕੁਲਦੀਪ ਸਿੰਘ ਰਈਆ, ਸਤਿੰਦਰ ਸਿੰਘ ਚੌਹਾਨ, ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ, ਸ. ਪਰਮਿੰਦਰ ਸਿੰਘ, ਨਵਦੀਪ ਕਟਾਰੀਆ, ਸ੍ਰੀ ਕਰਨੈਲ ਬੱਧਣ, ਪੰਥ ਲਾਲ ਦਰੋਚ,  ਰੀਮੈਕਸ ਤੋਂ ਡੋਨ ਹਾ, ਸ. ਬਲਤੇਜ ਸਿੰਘ ਅਗਵਾਨ, ਦੀਪਕ ਸ਼ਰਮਾ, ਨਿਧੀ ਸ਼ਰਮਾ, ਸ੍ਰੀ ਲਲਿਤ ਘਈ, ਕੰਵਲਜੀਤ ਸਿੰਘ ਢੱਟ, ਤਸਰੀਤ ਢੱਟ ਅਤੇ ਹੋਰ ਬਹੁਤ ਸਾਰੇ ਹਾਜ਼ਿਰ ਸਨ।
ਸਮਾਗਮ ਦੇ ਅਖੀਰ ਵਿਚ ਅਗਲੇ ਪ੍ਰਧਾਨ ਮਨੂ ਸਿੰਘ ਨੇ ਆਏ ਸਾਰੇ ਮਹਿਮਾਨਾਂ ਅਤੇ ਬੋਲੀ ਦੇ ਵਿਚ ਸਮਾਨ ਖਰੀਦ ਕੇ ਸਹਾਇਤਾ ਫੰਡ ਇਕੱਤਰ ਕਰਨ ਵਿਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ। 

Install Punjabi Akhbar App

Install
×