ਬ੍ਰਿਸਬੇਨ ਸਿੱਖ ਖੇਡਾਂ ‘ਚ ਹਿੱਸਾ ਲੈਣ ਲਈ ਐਡੀਲੇਡ ਤੋਂ ਲੜਕੀਆਂ ਦੀ ਟੀਮ ਲਈ ਫੰਡ ਇਕੱਤਰ

55ਐਡੀਲੇਡ ਗੁੱਡਵੁਡ ਕਮਿਊਨਿਟੀ ਸੈਂਟਰ ਵਿਖੇ ਪੰਜਾਬ ਲਾਇਨਜ਼ ਸਾਕਰ ਕਲੱਬ ਲੜਕੀਆਂ ਦੀ ਟੀਮ ਜੋ ਬ੍ਰਿਸਬੇਨ ਵਿਖੇ ਸਿੱਖ ਖੇਡਾਂ ‘ਚ ਹਿੱਸਾ ਲੈਣ ਲਈ ਜਾ ਰਹੀ ਹੈ। ਇਨ੍ਹਾਂ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਡਾਕਟਰ ਕੁਲਦੀਪ ਸਿੰਘ ਚੁੱਘਾ ਤੇ ਹੋਰਨਾਂ ਵੱਲੋਂ ਇਨ੍ਹਾਂ ਦੇ ਮਾਣ ਲਈ ਭਾਰਤੀ ਪੰਜਾਬੀ ਭਾਈਚਾਰੇ ਦੀ ਭਰਵੀਂ ਇਕੱਤਰਤਾ ਕਰਕੇ ਟੀਮ ਦੀ ਕਪਤਾਨ ਹਰਪ੍ਰੀਤ ਕੌਰ ਤੇ ਸਾਰੀਆਂ ਖਿਡਾਰਨਾਂ ਦੇ ਖਰਚੇ ਲਈ ਭਾਈਚਾਰੇ ਵੱਲੋਂ ਇਕੱਤਰ ਕੀਤੀ 6500 ਡਾਲਰ ਦੀ ਰਕਮ ਸੌਂਪੀ ਗਈ। ਇਸ ਸਮਾਗਮ ‘ਚ ਡਾਕਟਰ ਕੁਲਦੀਪ ਚੁੱਘਾ ਨੇ ਖਿਡਾਰਨਾਂ ਦੀ ਖੇਡਾਂ ‘ਚ ਦਿਲਚਸਪੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਜਿੱਤ ਦੀ ਕਾਮਨਾ ਕੀਤੀ। ਟੀਮ ਦੀ ਕਪਤਾਨ ਵੱਲੋਂ ਸਮੂਹ ਟੀਮ ਦੀਆਂ ਖਿਡਾਰਨਾਂ ਦਾ ਨਾਂਅ ਦੱਸਦੇ ਹੋਏ ਜਾਣ ਪਹਿਚਾਣ ਕਰਵਾਉਂਦੇ ਹੋਏ ਦੱਸਿਆ ਕਿ ਬ੍ਰਿਸਬੇਨ ਦੀਆਂ ਸਿੱਖ ਖੇਡਾਂ ‘ਚ ਐਡੀਲੇਡ ਤੋਂ ਪੰਜਾਬ ਲਾਇਨਜ਼ ਸਾਕਰ ਕਲੱਬ ਪੂਰੇ ਜੋਸ਼ੋ-ਖਰੋਸ਼ ਨਾਲ ਹਿੱਸਾ ਲਵੇਗੀ। ਇਸ ਸਮਾਗਮ ‘ਚ ਬੂਟਾ ਸਿੰਘ, ਅਵਤਾਰ ਸਿੰਘ ਰਾਜੂ ਤੇ ਉੱਘੇ ਸਨਅਤਕਾਰਾਂ ਨੇ ਹਿੱਸਾ ਲਿਆ।

Install Punjabi Akhbar App

Install
×