ਸਰ ਛੋਟੂਰਾਮ ਦੇ ਜਨਮ ਦਿਨ ਮੌਕੇ ਰਈਆ ਵਿਖੇ ਕਰਾਇਆ ਗਿਆ ਸਮਾਗਮ

ਰਈਆ – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਰਚੇ ਵਿੱਚ ਸ਼ਾਮਿਲ ਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਦਿਹਾਤੀ ਮਜਦੂਰ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅੱਜ ਰਈਆ ਵਿਖੇ ਕਿਸਾਨਾਂ ਦੇ ਮਹਿਬੂਬ ਆਗੂ ਸਰ ਛੋਟੂ ਰਾਮ ਦੇ ਜਨਮ ਦਿਨ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ ।ਇਸ ਸਮਾਗਮ ਦੀ ਪ੍ਰਧਾਨਗੀ ਸਵਿੰਦਰ ਸਿੰਘ ਖਹਿਰਾ, ਅਮਰੀਕ ਸਿੰਘ ਦਾਊਦ ਅਤੇ ਦਲਬੀਰ ਸਿੰਘ ਬੇਦਾਦਪੁਰ ਨੇ ਕੀਤੀ।ਇਸ ਸਮਾਗਮ ਨੂੰ ਸੰਬੋਧਨ ਕਰਦਿੇ ਹੋਏ ਗੁਰਨਾਮ ਸਿੰਘ ਦਾਊਦ, ਗੁਰਮੇਜ ਸਿੰਘ ਤਿਮੋਵਾਲ, ਮਾਸਟਰ ਅਜਾਦ ਸਿੰਘ, ਦਰਸ਼ਨ ਸਿੰਘ ਕੰਮੋਕੇ ਅਤੇ ਹਰਮੀਤ ਸਿੰਘ ਦਾਊਦ ਨੇ ਕਿਹਾ ਕਿ ਸਰ ਛੋਟੂ ਰਾਮ ਨੇ ਅੰਗਰੇਜ ਸਰਕਾਰ ਕੋਲੋਂ ਕਿਸਾਨਾਂ ਦੇ ਹੱਕ ਵਿੱਚ 22 ਕਾਨੂੰਨ ਪਾਸ ਕਰਵੲਾਏ ਸਨ ਜਿਨ੍ਹਾਂ ਵਿੱਚ ਗਹਿਣੇ ਪਈ ਜਮੀਨ 20 ਸਾਲ ਬਾਦ ਜਮੀਨ ਦੇ ਮਾਲਿਕ ਨੂੰ ਬਿਨਾਂ ਪੈਸੇ ਦਿਤੇ ਵਾਪਸ ਕਰਾਉਣੀ ਪ੍ਰਮੁੱਖ ਤੌਰ ਤੇ ਸ਼ਾਮਿਲ ਸੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸਰ ਛੋਟੂ ਰਾਮ ਦੇ ਸ਼ੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਸੰਯੁਕਤ ਮੋਰਚੇ ਵੱਲੋਂ 18 ਫਰਵਰੀ ਨੂੰ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਿਲ ਤੇ ਦਿਲੀ ਵਿਖੇ ਸਿੰਘੂ ਬਾਰਡਰ ਤੇ ਚਲ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।ਇਸ ਮੌਕੇ ਗੁਰਦੀਪ ਸਿੰਘ ਲੋਹਗੜ, ਸੱਜਣ ਸਿੰਘ ਤਿਮੋਵਾਲ, ਨਰਿੰਦਰ ਸਿੰਘ ਵਡਾਲਾ, ਗੁਰਨਾਮ ਸਿੰਘ ਭਿੰਡਰ, ਕਰਤਾਰ ਸਿੰਘ ਬਾਬਾ ਬਕਾਲਾ, ਅਮਰੀਕ ਸਿੰਘ ਨਰੰਜਨਪੁਰ, ਹਰਿੰਦਰਪਾਲ ਕੌਰ ਬੁਟਾਰੀ, ਗਰਿੰਦਰ ਕੌਰ ਦਾਊਦ, ਬਚਿੱਤਰ ਸਿੰਘ ਬੁਟਾਰੀ, ਗੁਰਜੰਟ ਸਿੰਘ ਮੁੱਛਲ, ਕੰਵਰ ਬੁਟਾਰੀ, ਅਤੇ ਅਕਾਸ਼ਦੀਪ ਹਨੀ ਆਦਿ ਹਾਜਰ ਸਨ।

Install Punjabi Akhbar App

Install
×