ਵਾਸ਼ਿੰਗਟਨ ਡੀ. ਸੀ 29 ਜੁਲਾਈ —ਡੈਮੋਕਰੇਟਕ ਪਾਰਟੀ ਦੀ ਕੇਂਦਰੀ ਕਮੇਟੀ ਦੀ ਨਵੀਂ ਚੁਣੀ ਮਹਿਲਾ ਆਇਸ਼ਾ ਖਾਨ ਵਲੋਂ ਆਪਣੇ ਵਰਕਰਾਂ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਨਜ਼ਰੀਂ ਆਈ। ਜਿੱਥੇ ਉਸਨੇ ਆਏ ਵਰਕਰਾਂ ਦੀ ਤਾਰੀਫ ਕੀਤੀ, ਉੱਥੇ ਉਸਨੇ ਉਨ੍ਹਾਂ ਨੂੰ ਭਵਿੱਖ ਵਿੱਚ ਰਾਜਨੀਤੀ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਨਾਲ ਪੂਰਾ ਹਾਲ ਖਚਾਖਚ ਭਰਿਆ ਹੋਇਆ ਸੀ। ਇੱਕ ਦੂਜੇ ਨੂੰ ਮੁਹੱਬਤ ਅਤੇ ਵਧਾਈ ਦੇ ਪੈਗਾਮ ਦੇ ਨਾਲ ਨਾਲ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਸੀ।
ਆਇਸ਼ਾ ਖਾਨ ਨੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਪਹੁੰਚੀ ਹੈ ਇਸ ਦਾ ਸਿਹਰਾ ਕਮਿਊਨਿਟੀ ਨੂੰ ਜਾਂਦਾ ਹੈ। ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੇਰੀ ਚੋਣ ਵਿੱਚ ਜਾਨ ਪਾਈ। ਜਿਸ ਸਦਕਾ ਮੈਂ ਡੈਮੋਕ੍ਰੇਟਿਕ ਟੀਮ ਦੀ ਕੇਂਦਰੀ ਟੀਮ ਵਿੱਚ ਪ੍ਰਵੇਸ਼ ਕਰ ਸਕੀ ਹਾਂ। ਚਤਾਲੀ ਡ੍ਰਿਸਟ੍ਰਿਕਟ ਦੇ ਕੌਂਸਲਮੈਨ ਨੇ ਕਿਹਾ ਕਿ ਆਇਸ਼ਾ ਖਾਨ ਦਾ ਰਾਜਨੀਤੀ ਵਿੱਚ ਪ੍ਰਵੇਸ਼ ਕਮਿਊਨਿਟੀ ਲਈ ਰੰਗਤ ਦਾ ਪੈਗਾਮ ਹੈ। ਜਿੱਥੇ ਉਹ ਮਸਲੇ ਉਠਾਉਣ ਅਤੇ ਸੁਲਝਾਉਣ ਵਿੱਚ ਯੋਗਦਾਨ ਪਾਵੇਗੀ। ਉੱਥੇ ਸਾਊਥ ਏਸ਼ੀਅਨ ਭਾਈਚਾਰੇ ਲਈ ਗਵਰਨਰ ਹਾਊਸ, ਮੇਅਰ ਆਫਿਸ ਅਤੇ ਵੱਖ-ਵੱਖ ਮਹਿਕਮਿਆਂ ਵਿੱਚ ਕੁਮਨਟੀ ਦੀ ਪੜੀ ਲਿਖੀ ਨੌਜਵਾਨ ਪੀੜੀ ਨੂੰ ਰੋਜ਼ਗਾਰ ਦਿਵਾਉਣ ਵਿੱਚ ਵੀ ਸਹਾਈ ਹੋਵੇਗੀ।