ਕਿਰਣਾਂ ਦਾ ਕ੍ਰਿਸ਼ਮਾ -ਚੰਦ ਬਦਲੇਗਾ ਰੰਗ

ਬੁੱਧਵਾਰ ਰਾਤ ਨੂੰ ਨਿਊਜ਼ੀਲੈਂਡ ’ਚ ਦਿਸੇਗਾ ਦਗ-ਦਗ ਕਰਦਾ ਲਾਲ ਰੰਗ ਦਾ ਵੱਡ ਅਕਾਰੀ ਚੰਦਰਮਾ

ਆਕਲੈਂਡ :- ਕੁਦਰਤ ਦਾ ਸਾਜਿਆ ਇਨਸਾਨ ਕੁਦਰਤ ਦੇ ਭੇਤ ਲੱਭ-ਲੱਭ ਅਨੰਦਿਤ ਹੁੰਦਾ ਰਹਿੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਕਾਲ ਵਿਚ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਬਾਰੇ ਕਹਿ ਗਏ ਸਨ। ਉਨ੍ਹਾਂ ਲਿਖਿਆ ਹੈ ‘‘ਤਿਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤ ਅੰਤ ਨ ਅੰਤ’’(There are planets, solar systems and galaxies., If one speaks of them, there is no limit, no end.) ਮਤਲਬ ਕਿ ਇਥੇ ਬਹੁਤ ਸਾਰੇ ਗ੍ਰਹਿ ਹਨ, ਸੂਰਜੀ ਪ੍ਰਣਾਲੀ ਹੈ ਅਤੇ ਆਕਸ਼ ਗੰਗਾ ਹਨ, ਜੇ ਕੋਈ ਇਨ੍ਹਾਂ ਬਾਰੇ ਬੋਲਣਾ ਚਾਹੇ ਤਾਂ ਇਸਦਾ ਕੋਈ ਸਿਰਾ ਨਹੀਂ ਹੋਵੇਗਾ ਅਤੇ ਨਾ ਹੀ ਅੰਤ ਹੋਵੇਗਾ।

ਅਜਿਹੀਆਂ ਉਦਾਹਰਣਾ ਸਾਡੇ ਜੀਵਨ ਵਿਚ ਵੇਖਣ ਨੂੰ ਮਿਲਦੀਆਂ ਹਨ। ਹੁਣ ਕੱਲ੍ਹ ਬੁੱਧਵਾਰ ਰਾਤ ਨੂੰ ਪੂਰਨ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਦੱਖਣੀ ਟਾਪੂ ਵਿਖੇ ਜਿਆਦਾ ਸਾਫ ਅਤੇ ਪੂਰੇ ਨਿਊਜ਼ੀਲੈਂਡ ਦੇ ਵਿਚ ਇਹ ਚੰਦਰਮਾ ਗ੍ਰਇਹਣ ਰਾਤ 8.47 ਮਿੰਟ ਉਤੇ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ ਸਵੇਰੇ 1.49 ਵਜੇ ਖਤਮ ਹੋਵੇਗਾ। ਇਹ ਵਰਤਾਰਾ ਉਦੋਂ ਹੁੰਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ। ਸੂਰਜ ਦੀਆਂ ਕਿਰਣਾ ਧਰਤੀ ਉਤੇ ਪੈਣਗੀਆਂ ਅਤੇ ਚੰਦ ਧਰਤੀ ਦੇ ਪਰਛਾਵੇਂ ਵਿਚ ਆ ਜਾਵੇਗਾ, ਪਰ ਕਿਰਣਾ ਪਰਵਰਿਤਿਤ ਹੋ ਕੇ ਜਦੋਂ ਚੰਦਰਮਾ ਉਤੇ ਪੈਣਗੀਆਂ ਤਾਂ ਉਹ ਲਾਲ ਰੰਗ ਦੀਆਂ ਹੋ ਜਾਣਗੀਆਂ ਜਿਸ ਕਰਕੇ ਚੰਦਰਮਾ ਲਾਲ ਰੰਗ ਦਾ ਦਿਸਣ ਲੱਗੇਗਾ। ਇਸ ਵੇਲੇ ਚੰਦਰਮਾ ਧਰਤੀ ਦੇ ਨੇੜੇ ਹੋ ਕੇ ਲੰਘ ਰਿਹਾ ਹੋਵੇਗਾ ਜਿਸ ਕਰਕੇ ਧਰਤੀ ਤੋਂ ਇਸਦਾ ਆਕਾਰ ਬਹੁਤ ਵੱਡਾ ਦਿਸੇਗਾ। ਰਾਤ 11.11 ਵਜੇ ਪੂਰਾ ਚੰਦਰਮਾ ਗ੍ਰਹਿਣ ਹੋ ਜਾਵੇਗਾ ਅਤੇ 14 ਮਿੰਟ ਤੱਕ ਰਹੇਗਾ। ਚੰਦਰਮਾ ਗ੍ਰਹਿਣ ਤਾਂ ਕਈ ਵਾਰ ਲੱਗਿਆ ਪਰ ਨਿਊਜ਼ੀਲੈਂਡ ਦੇ ਲਈ ਇਹ 1982 ਤੋਂ ਬਾਅਦ ਹੁਣ ਹੋ ਰਿਹਾ ਹੈ।
ਦੱਖਣੀ ਟਾਪੂ ਦੇ ਵਿਚ ਕੈਂਟਰਬਰੀ ਯੂਨੀਵਰਸਿਟੀ ਦੇ ਵਿਚ ਜਲੰਧਰ ਕੈਂਟ ਦੀ ਸਹਾਇਕ ਲੈਕਚਰਾਰ ਡਾ. ਸਾਲੋਨੀ ਪਾਲ ਵੀ ਇਸ ਚੰਦਰਮਾ ਗ੍ਰਹਿਣ ਨੂੰ ਲੈ ਕੇ ਉਤਸ਼ਾਹਿਤ ਹੈ ਕਿਉਂਕਿ ਉਸਨੇ ਵੀ ਗ੍ਰਹਿ ਵਿਗਿਆਨ ਦੀ ਪੜ੍ਹਾਈ ਕਰਕੇ ਪੁਲਾੜ ਦੀਆਂ ਅਦਭੁੱਤ ਚੀਜਾਂ ਨੂੰ ਹੋਰ ਸਾਫ ਵੇਖਣ ਵਾਲੀ ਪੜ੍ਹਾਈ ਕੀਤੀ ਹੈ।  

Install Punjabi Akhbar App

Install
×