ਫਿਊਲ ਟੈਕਸ: ਲੇਬਰ ਲਾਏਗੀ-ਨੈਸ਼ਨਲ ਲਾਹੇਗੀ

ਜੇ 2020 ਦੇ ਵਿਚ ਨੈਸ਼ਨਲ ਪਾਰਟੀ ਦੀ ਸਰਕਾਰ ਆਈ ਤਾਂ ਫਿਊਲ ਟੈਕਸ ਚੁੱਕ ਦਿੱਤਾ ਜਾਵੇਗਾ-ਸਾਇਮਨ ਬ੍ਰਿਜਸ
– ਆਕਲੈਂਡ ਕੌਂਸਿਲ ਵੱਲੋਂ 11.5 ਸੈਂਟ ਪ੍ਰਤੀ ਲੀਟਰ ਨੂੰ ਹਰੀ ਝੰਡੀ

nz pic 1 may
ਆਕਲੈਂਡ  -ਲੇਬਰ ਸਰਕਾਰ ਵੱਲੋਂ ਪਹਿਲੀ ਜੁਲਾਈ ਮਹੀਨੇ ਆਕਲੈਂਡ ਵਾਸੀਆਂ ਉਤੇ ‘ਫਿਊਲ ਟੈਕਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਪ੍ਰਤੀ ਵਿਅਕਤੀ ਉਤੇ ਸਾਲਾਨਾ 700 ਡਾਲਰ ਦਾ ਹੋਰ ਭਾਰ ਪਏਗਾ। ਇਹ ਟੈਕਸ ਪੁਰਾਣੇ ਅਤੇ ਨਵੇਂ ਸਰਕਾਰੀ ਅਤੇ ਕੌਂਸਿਲ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਵਰਤਿਆ ਜਾਣਾ ਹੈ। ਇਸ ਟੈਕਸ ਦਾ ਜਿੱਥੇ ਲੋਕ ਵੀ ਵਿਰੋਧ ਕਰ  ਰਹੇ ਹਨ ਉਥੇ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਨੇ ਐਲਾਨ ਕਰ ਦਿੱਤਾ ਹੈ ਕਿ 2020 ਦੇ ਵਿਚ ਉਨ੍ਹਾਂ ਦੀ ਸਰਕਾਰ ਆਉਣ ਉਤੇ ਇਹ ਟੈਕਸ ਹਟਾ ਲਿਆ ਜਾਵੇਗਾ।
ਵਰਨਣਯੋਗ ਹੈ ਕਿ ਆਕਲੈਂਡ ਕੌਂਸਿਲ ਵੱਲੋਂ ਇਸ ਫਿਊਲ ਟੈਕਸ ਦੇ ਹੱਕ ਦੇ ਵਿਚ ਵੋਟਿੰਗ ਰਾਹੀਂ ਹਰੀ ਝੰਡੀ ਦੇ ਦਿੱਤੀ ਗਈ ਹੈ ਕਿ ਆਉਂਦੇ 10 ਸਾਲਾਂ ਦੇ ਲਈ ਫਿਊਲ ਟੈਕਸ ਲਗਾਇਆ ਜਾਵੇ। ਇਹ ਟੈਕਸ 11.5 ਸੈਂਟ ਪ੍ਰਤੀ ਲੀਟਰ ਹੋਵੇਗਾ ਜੋ ਕਿ ਪੈਟਰੋਲ ਅਤੇ ਡੀਜ਼ਲ ਉਤੇ ਲਾਗੂ ਹੋਵੇਗਾ। ਇਸ ਟੈਕਸ ਦੇ ਨਾਲ 150 ਮਿਲੀਅਨ ਡਾਲਰ ਪ੍ਰਤੀ ਸਾਲ ਕਮਾਇਆ ਜਾਵੇਗਾ।  ਲੋਕਾਂ ਦੀ ਕੀ ਰਾਏ ਹੈ? ਇਸ ਬਾਰੇ 14 ਮਈ ਤੱਕ ਸਬਮਿਸ਼ਨਾਂ ਮੰਗੀਆਂ ਗਈਆਂ ਹਨ।

Install Punjabi Akhbar App

Install
×