ਜਾਬ-ਕੀਪਰ ਸੁਵਿਧਾ ਅੱਗੇ ਵਧਾਉਣ ਲਈ ਫਰਿਡਨਬਰਗ ਦਾ ਹਾਲ ਦੀ ਘੜੀ ਇਨਕਾਰ

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਵੱਲੋਂ ਜਾਬਕੀਪਰ ਸੁਵਿਧਾ ਨੂੰ ਅੱਗੇ ਵਧਾਉਣ ਦੀ ਅਪੀਲ ਤੋਂ ਫੈਡਰਲ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਨੇ ਹਾਲ ਦੀ ਘੜੀ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਕੋਵਿਡ-19 ਦੀ ਮਾਰ ਦੌਰਾਨ ਫੈਡਰਲ ਸਰਕਾਰ ਵੱਲੋਂ ਲੋਕਾਂ ਨੂੰ ਆਰਥਿਕ ਮਦਦ ਲਈ ਜੋ ਪੈਕੇਜ ਜਾਬਕੀਪਰ ਸੁਵਿਧਾਵਾਂ ਦੇ ਰੂਪ ਵਿੱਚ ਦਿੱਤਾ ਗਿਆ ਸੀ, ਉਸ ਨਾਲ 3.6 ਮਿਲੀਅਨ ਆਸਟ੍ਰੇਲੀਆਈ ਕਾਮਿਆਂ ਨੇ ਮਦਦ ਪਾਈ ਹੈ ਅਤੇ ਇੱਕ ਮਿਲੀਅਨ ਦੇ ਲਗਭੱਗ ਅਜਿਹੇ ਅਦਾਦਰਆਂ ਨੇ ਮਦਦ ਪਾਈ ਹੈ ਜਿਹੜੇ ਕਿ ਰੋਜ਼ਗਾਰ ਦਾਤਾ ਹਨ ਅਤੇ ਕਰੋਨਾ ਦੀ ਮਾਰ ਹੇਠ ਆਪਣੇ ਕੰਮ-ਧੰਦਿਆਂ ਵਿੱਚ ਆਰਥਿਕ ਨੁਕਸਾਨ ਉਠਾ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਨੇ ਜਿੱਥੇ ਅਜਿਹੇ ਲੋਕਾਂ ਨੂੰ 27.9 ਬਿਲੀਅਨ ਡਾਲਰਾਂ ਦੀ ਮਦਦ ਕੀਤੀ ਹੈ ਉਥੇ ਪਾਲਾਸ਼ਾਈ ਸਰਕਾਰ ਨੇ 8.8 ਬਿਲੀਅਨ ਡਾਲਰ ਦੀ ਰਕਮ ਕੁਈਨਜ਼ਲੈਂਡ ਵਿੱਚ ਅਦਾ ਕੀਤੀ ਹੈ। ਜਾਬਕੀਪਰ ਦੌਰਾਨ 650,000 ਲੋਕਾਂ ਨੇ ਕੁਈਨਜ਼ਲੈਂਡ ਅੰਦਰ ਇਹ ਮਦਦ ਲਈ ਹੈ; ਅਤੇ ਇੰਨੇ ਹੀ ਲੋਕਾਂ ਨੇ ਕਰੋਨਾਵਾਇਰਸ ਸਪਲੀਮੈਂਟ ਦੀ ਲਿਆ ਹੈ; ਰਾਜ ਦੇ ਲੋਕਾਂ ਨੂੰ 151.1 ਮਿਲੀਅਨ ਡਾਲਰਾਂ ਦੀ ਮਦਦ ਕੀਤੀ ਗਈ ਹੈ ਅਤੇ ਇਸ ਨਾਲ 100,000 ਅਦਾਰਿਆਂ ਦੀ ਮਦਦ ਵੀ ਹੋਈ ਹੈ। ਇਹ ਆਂਕੜੇ ਦਰਸਾਉਂਦੇ ਹਨ ਕਿ ਲੋਕਾਂ ਨੂੰ ਪੂਰੀ ਮਦਦ ਸਿੱਧੇ ਤੌਰ ਤੇ ਦਿੱਤੀ ਗਈ ਹੈ ਅਤੇ ਅਰਥ-ਵਿਵਸਥਾ ਨੂੰ ਵੀ ਸੁਧਾਰਨ ਲਈ ਰਾਜ ਸਰਕਾਰ ਨੂੰ ਸਮੇਂ ਸਮੇਂ ਤੇ ਮਦਦ ਦਿੱਤੀ ਗਈ ਹੈ ਅਤੇ ਇਹ ਮਦਦ ਭਵਿੱਵ ਵਿੱਚ ਜਾਰੀ ਵੀ ਰਹੇਗੀ।

Install Punjabi Akhbar App

Install
×