ਨਿਊਜ਼ੀਲੈਂਡ ਸਰਕਾਰ ਨੂੰ ‘ਫਰੂਟ ਫਲਾਈ’ ਨੇ ਫਿਕਰਾਂ ਵਿਚ ਪਾਇਆ

NZ PIC 18 Feb-1ਨਿਊਜ਼ੀਲੈਂਡ ਸਰਕਾਰ ਫਲਾਂ ਅਤੇ ਸਬਜ਼ੀਆਂ ਦੀ ਸਵੱਛਤਾ ਅਤੇ ਕਿਸੇ ਪ੍ਰਕਾਰ ਵੀ ਹਾਨੀਕਾਰਨ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਕਿੰਨਾ ਕੁਝ ਕਰਦੀ ਹੈ, ਦੀ ਇਕ ਉਦਾਹਰਣ ਇਹ ਹੈ ਕਿ ਆਕਲੈਂਡ ਖੇਤਰ ਦੇ ਵਿਚ ਇਕ ‘ਫਰੂਟ ਫਲਾਈ’ (ਫਲਾਂ ‘ਤੇ ਘੁੰਮਣ ਵਾਲੀ ਮੱਖੀ) ਪਕੜ ਵਿਚ ਆਈ ਹੈ, ਜਿਹੜੀ ਕਿ ਫਲਾਂ ਅਤੇ ਸਬਜ਼ੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ 100 ਤਰਾਂ ਦੇ ਫੁੱਲਾਂ ਅਤੇ ਸਬਜ਼ੀਆਂ ਉਤੇ ਆਪਣੀ ਮਾਰ ਕਰਦੀ ਹੈ। ਇਸ ਨੂੰ ਕੈਮਰਿਆਂ ਦੇ ਰਾਹੀਂ ਪਕੜਿਆ ਗਿਆ ਹੈ। ਇਹ ਮੱਖੀ ਮੁੱਢਲੇ ਤੌਰ ‘ਤੇ ਆਸਟਰੇਲੀਆ ਦੀ ਮੱਖੀ ਹੈ। ਜਿਸ ਥਾਂ ‘ਤੇ ਇਹ ਮੱਖੀ ਫੜੀ ਗਈ ਹੈ, ਉਥੋਂ ਸਬਜ਼ੀਆਂ ਨੂੰ ਬਾਹਰ ਲਿਜਾਉਣ ਉਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ।

Install Punjabi Akhbar App

Install
×