ਨਿਊ ਸਾਊਥ ਵੇਲਜ਼ ਵਿੱਚ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਦੌਰਾਨ, ‘ਦੋਸਤਾਨਾ ਬਬਲ’ ਦਾ ਐਲਾਨ -2 ਦੋਸਤ ਕਰ ਸਕਦੇ ਹਨ ਆਪਣੇ ਦੋਸਤ ਦੇ ਘਰ ਵਿੱਚ ਸ਼ਿਰਕਤ, ਪਰ ਸ਼ਰਤਾਂ ਲਾਗੂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਆਪਣੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਦੇ ਚਲਦਿਆਂ, ਅੱਜ ਦੁਪਹਿਰ 12ਵਜੇ ਤੋਂ ਬਾਅਦ 18 ਸਾਲ ਅਤੇ ਇਸਤੋਂ ਘੱਟ ਉਮਰ ਵਰਗ ਦੇ ਸਕੂਲੀ ਬੱਚਿਆਂ ਨੂੰ ਇੱਕ ਦੂਜੇ ਦੇ ਘਰ ਵਿੱਚ ਆਉਣ ਦੀ ਛੋਟ ਦਿੱਤੀ ਗਈ ਹੈ ਪਰੰਤੂ ਇਸ ਵਾਸਤੇ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ।
ਇੱਕ ਬੱਚੇ ਦੇ ਘਰ ਵਿੱਚ ਉਸਦੇ 2 ਦੋਸਤ ਸ਼ਿਰਕਤ ਕਰ ਸਕਦੇ ਹਨ ਪਰੰਤੂ ਉਨ੍ਹਾਂ ਦੇ ਘਰ ਦੇ ਸਾਰੇ ਮੈਂਬਰਾਂ (18 ਸਾਲ ਤੋਂ ਉਪਰ) ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ ਅਤੇ ਉਕਤ ਦੋਸਤਾਂ ਦੀ ਸ਼ਨਾਖ਼ਤ ਵੀ ਹਰ ਵਾਰੀ ਇੱਕ ਹੀ ਹੋਣੀ ਚਾਹੀਦੀ ਹੈ -ਭਾਵ ਦੋਸਤ ਬਦਲੇ ਨਹੀਂ ਜਾ ਸਕਦੇ ਅਤੇ ਜਿਨ੍ਹਾਂ ਦੀ ਸ਼ਨਾਖ਼ਤ ਦਰਜ ਕਰਵਾਈ ਜਾਵੇਗੀ, ਉਹ ਹੀ ਆਪਸ ਵਿੱਚ ਵਾਰੀ ਵਾਰੀ ਮਿਲ ਸਕਦੇ ਹਨ।
ਦੋਸਤਾਂ ਦਾ ਆਪਸੀ ਰਿਹਾਇਸ਼ੀ ਦਾਇਰਾ 5 ਕਿਲੋ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਜੇਕਰ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਦੂਜੇ ਘਰ ਵਿੱਚ ਛੱਡ ਕੇ ਜਾਂਦੇ ਹਨ ਤਾਂ ਉਹ ਅਤੇ ਦੂਜੇ ਘਰ ਦੇ ਮਾਪਿਆਂ ਵਿੱਚ ਕੋਈ ਸੰਪਰਕ ਨਹੀਂ ਹੋ ਸਕਦਾ।
ਸਿਹਤ ਮੰਤਰੀ ਬਰੈਡ ਹਜ਼ਰਡ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜਿਹੇ ਬੱਚਿਆਂ ਦੀਆਂ ਸਕੂਲੀ ਛੁੱਟੀਆਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਵਿੱਚ ਉਨ੍ਹਾਂ ਦੇ ਦਿਲੋ ਦਿਮਾਗ ਉਪਰ ਕਿਸੇ ਕਿਸਮ ਦਾ ਵਾਧੂ ਭਾਰ ਨਾ ਪਵੇ। ਜ਼ਿਅਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×