ਐਡੀਲੇਡ ਵਿਖੇ ਭਾਰਤ-ਪਾਕਿ-ਨਿਪਾਲ ਟੀਮਾਂ ‘ਚ ਦੋਸਤਾਨਾ ਕ੍ਰਿਕਟ ਮੈਚ

55555ਐਡੀਲੇਡ ਸਾਊਥ ਆਸਟ੍ਰੇਲੀਆ ਤੋਂ ਭਾਰਤ-ਪਾਕਿਸਤਾਨ ਤੇ ਨਿਪਾਲ ਦੀਆਂ ਕ੍ਰਿਕਟ ਟੀਮਾਂ ‘ਚ ਹੋਏ ਦੋਸਤਾਨਾ ਮੈਚ ‘ਚ ਭਾਰਤ ਦੀ ਟੀਮ 22 ਦੌੜਾਂ ਨਾਲ ਜੇਤੂ ਰਹੀ | ਇਹ ਮੈਚ ਆਈਸਾ ਦੇ ਸੈਕਟਰੀ ਦੀਪਕ ਭਾਰਦਵਾਜ ਤੇ ਸਾਊਥ ਆਸਟ੍ਰੇਲੀਆ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿਚ ਐਡੀਲੇਡ ਤੋਂ ਭਾਰਤ-ਪਾਕਿਸਤਾਨ-ਨਿਪਾਲ ਦੀਆਂ ਕ੍ਰਿਕਟ ਟੀਮਾਂ ਸਮੇਤ ਆਸਟ੍ਰੇਲੀਅਨ ਆਰਮੀ ਦੀ ਟੀਮ, ਐਸ. ਏ. ਪੁਲਿਸ ਦੀ ਟੀਮ, ਓਵਰਸੀਜ਼ ਵਿਦਿਆਰਥੀ ਟੀਮ ਨੇ ਹਿੱਸਾ ਲਿਆ | ਫਾਈਨਲ ਮੈਚ ‘ਚ ਭਾਰਤ ਤੇ ਪਾਕਿਸਤਾਨ ਦੀ ਟੀਮ ‘ਚ ਹੋਏ ਫਸਵੇਂ ਮੁਕਾਬਲੇ ‘ਚ ਭਾਰਤ ਦੀ ਟੀਮ ਜੇਤੂ ਰਹੀ ਤੇ ਭਾਰਤੀ ਟੀਮ ਦੇ ਕਪਤਾਨ ਵਿਵੇਕ ਸ਼ਰਮਾ ਨੇ ਟੀਮ ਦੇ ਨਾਲ ਕ੍ਰਿਕਟ ਕੱਪ ‘ਤੇ ਕਬਜ਼ਾ ਕੀਤਾ | ਇਸ ਸਮਾਗਮ ਦੀ ਆਰੰਭਤਾ ਪ੍ਰੈਜੀਡੈਂਟ ਲੈਜਿਸਲੇਟਿਵ ਕੌਾਸਲ ਰਸਲ ਵਾਟਲੇ ਵੱਲੋਂ ਕੀਤੀ ਗਈ | ਸਮਾਗਮ ਦੀ ਸਮਾਪਤੀ ਸਮੇਂ ਕ੍ਰਿਕਟ ਕੱਪ ਜੇਤੂ ਟੀਮ ਨੂੰ ਐਮ. ਪੀ. ਦਾਨਾ ਵਾਟਲੇ, ਰਜਨ ਵਾਟਲੇ, ਸਟੀਵ ਜੋਰਜਨਸ, ਮਾਰਟਨ ਹੇਜੀ ਵੱਲੋਂ ਜੇਤੂ ਟੀਮ ਨੂੰ ਵਧਾਈ ਦਿੱਤੀ ਗਈ |