ਫਰਿਜ਼ਨੋ ਨਿਵਾਸੀ ਪਾਲ ਸਹੋਤਾ ਨਹੀਂ ਰਹੇ 

IMG_9747

ਨਿਊਯਾਰਕ, 20 ਅਗਸਤ — ਬਹੁਤ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੀਤੇਂ ਦਿਨ ਕੈਲੀਫੋਰਨੀਆ ਸੂਬੇ ਦੇ ਸ਼ਹਿਰ  ਫਰਿਜਨੋ ਵਿੱਚ ਰਹਿੰਦੇ ਪਾਲ ਧਾਲੀਵਾਲ (44) ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਨੇ..! ਉਹਨਾਂ ਦਾ ਦਿਹਾਂਤ  ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੇ ਸਥਾਨਿਕ ਦਫਤਰ ਵਿੱਚ ਹੋਇਆ। ਉਹ ਆਪਣੇ ਪਿੱਛੇ ਪਤਨੀ ਤੇ ਇੱਕ ਬੇਟਾ ਛੱਡ ਗਏ ਹਨ। ਪਾਲ ਨੇ ਲੰਮਾਂ ਸਮਾਂ ਸਥਾਨਕ ਰੇਡੀਉ ਜਰੀਏ ਫਰਿਜਨੋ ਦੇ ਪੰਜਾਬੀ ਭਾਈਚਾਰੇ ਦੀ ਕਾਫ਼ੀ ਸੇਵਾ ਕੀਤੀ ਸੀ । ਅਤੇ ਉਹ ਹਰਇੱਕ ਨੂੰ ਖਿੜੇ ਮੱਥੇ ਮਿਲਣ ਵਾਲਾ ਇਨਸਾਨ ਸੀ।

ਪਰਮਾਤਮਾਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ‘ਤੇ ਪਾਲ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ।

Install Punjabi Akhbar App

Install
×