ਬ੍ਰਿਟਨੀ ਹਿੰਗਿਸ ਨਾਲ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵਿਚ ਮੁਅੱਤਲ ਸਟਾਫ ਮੈਂਬਰ ਬਾਰੇ ਨਵੇਂ ਖੁਲਾਸੇ ਪਰਤੂੰ ਸ਼ਸ਼ੋਪੰਜ ਹਾਲੇ ਵੀ ਬਰਕਰਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਟਨੀ ਹਿੰਗਿਸ ਨਾਲ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਤਹਿਤ ਮੁਅੱਤਲ ਕੀਤੇ ਗਏ ਸਟਾਫ ਮੈਂਬਰ ਦੀ ਮੁਅੱਤਲੀ ਦੀ ਤਾਰੀਖ ਵਿੱਚ ਸ਼ਸ਼ੋਪੰਜ ਬਣੀ ਹੋਈ ਸੀ ਕਿਉਂਕਿ ਉਸਦੀ ਮੁਅੱਤਲੀ ਦੀ ਜੋ ਤਾਰੀਖ ਵਿਭਾਗ ਵੱਲੋਂ ਦਿੱਤੀ ਗਈ ਸੀ, ਉਸ ਦੇ ਉਲਟ ਬ੍ਰਿਟਨੀ ਹਿੰਗਿਸ ਦਾ ਕਹਿਣਾ ਸੀ ਕਿ ਉਸਨੂੰ ਪੁਰੀ ਤਰ੍ਹਾਂ ਯਾਦ ਹੈ ਕਿ ਉਕਤ ਵਿਅਕਤੀ (ਲਿਬਰਲ ਪਾਰਟੀ ਦੇ ਸਟਾਫ ਮੈਂਬਰ) ਨੂੰ ਇਸ ਤਾਰੀਖ ਤੋਂ 10 ਦਿਨ ਪਹਿਲਾਂ ਹੀ ਉਦੋਂ ਦੇ ਰੱਖਿਆ ਉਦਯੋਗ ਮੰਤਰੀ ਲਿੰਡਾ ਰੇਨੋਲਡਜ਼ ਵੱਲੋਂ ਕੱਢ ਦਿੱਤਾ ਗਿਆ ਸੀ।
ਮਿਸ ਹਿਗਿੰਨਜ਼ ਦਾ ਇਲਜ਼ਾਮ ਸੀ ਕਿ ਉਨ੍ਹਾਂ ਨਾਲ ਉਸ ਵੇਲੇ ਦੇ ਸੈਨੇਟਰ ਰਿਨੋਲਡਜ਼ ਦੇ ਦਫ਼ਤਰ ਅੰਦਰ ਹੀ ਉਕਤ ਵਿਅਕਤੀ ਵੱਲੋਂ 23 ਮਾਰਚ 2019 ਨੂੰ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ 26 ਮਾਰਚ ਨੂੰ ਉਕਤ ਵਿਅਕਤੀ ਨੂੰ ਦਫ਼ਤਰੀ ਕਾਰਵਾਈ ਤੋਂ ਬਾਅਦ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ, ਜਦੋਂ ਕਿ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਉਕਤ ਵਿਅਕਤੀ ਨੂੰ ਉਸਦੀਆਂ ਮਾੜੀਆਂ ਕਾਰਗੁਜ਼ਾਰੀਆਂ ਕਾਰਨ 5 ਅਪ੍ਰੈਲ 2019 ਨੂੰ ਉਸਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਕਹਿਣ ਦਾ ਭਾਵ ਇੰਨਾ ਹੀ ਹੈ ਕਿ ਉਕਤ ਕਸੂਰਵਾਰ ਵਿਅਕਤੀ ਦੀ ਮੁਅੱਤਲੀ ਉਪਰ ਹਾਲੇ ਵੀ ਸ਼ਸ਼ੋਪੰਜ ਬਰਕਰਾਰ ਹੀ ਹੈ।

Install Punjabi Akhbar App

Install
×