ਫਰੀਮੈਨਟਲ ਬੰਦਰਗਾਹ ਬਾਰੇ ਵਿਵਾਦਤ ਬਿਲ ਨੂੰ ਹਾਊਸ ਵਿੱਚ ਰਖਿਆ

image-18-05-16-07-17ਪੱਛਮੀ ਆਸਟੇ੍ਲੀਆ ਦੀ ਮੁੱਖ ਬੰਦਰਗਾਹ ਫਰੀਮੈਨਟਲ ਨੂੰ 99 ਸਾਲਾਂ ਲਈ ਲੀਜ਼ ਤੇ ਦੇਣ ਵਾਸਤੇ ਸਰਕਾਰ ਵੱਲੋਂ  ਵਿਵਾਦਤ ਬਿਲ ਨੂੰ ਮਨਜ਼ੂਰੀ ਲਈ ਡਬਲਿਯੂਏ ਪਾਰਲੀਮੈਂਟ ਹਾਊਸ ਵਿੱਚ ਰਖਿਆ। ਜਦੋਂ ਇਹ ਬਿਲ ਸਦਨ ਵਿੱਚ ਪੜ੍ਹਿਆ ਗਿਆ , ਮੁੱਖ ਵਿਰੋਧੀ ਪਾਰਟੀ ਲੇਬਰ ਨੇ ਇਸ ਦਾ ਵਿਰੋਧ ਕੀਤਾ। ਰਾਸ਼ਟਰੀ ਪੱਧਰ ਤੇ ਆਮ ਪਬਲਿਕ ਵੱਲੋਂ ਮੋਜੂਦਾਂ ਸਰਕਾਰ ਦੀ ਸਰਕਾਰੀ ਸੰਪਤੀ ਨੂੰ ਵੇਚਣ ਦੀ ਨੀਤੀ ਦੀ ਅਲੋਚਨਾ ਹੋ ਰਹੀ ਹੈ। ਸੂਬਾ ਮੁਖੀ ਕਾਲਿਨ ਬਰਨਟ ਨੇ ਇਸ ਬਿਲ ਬਾਰੇ ਕਿਹਾ ਕਿ ਸਰਕਾਰ ਦਾ ਮੁੱਖ ਬੰਦਰਗਾਹ ਨੂੰ ਵੇਚਣ ਦਾ ਮਕਸਦ ਵਿੱਤੀ ਸਾਲ ਦੌਰਾਨ ਖ਼ਜ਼ਾਨੇ ਦਾ ਸਹੀ ਪਰਬੰਧਨ ਅਤੇ ਵਿੱਤੀ ਕਰਜ਼ ਨੂੰ ਘਟਾਉਣਾ ਹੈ। 

Welcome to Punjabi Akhbar

Install Punjabi Akhbar
×