ਐਨ.ਜੀ.ਓ. ਗੁਰਮਤਿ ਸੇਵਾ ਸੁਸਾਇਟੀ ਰਜਿ. ਜੰਡਾਲ਼ੀ ਖੁਰਦ, ਅਹਿਮਦਗੜ੍ਹ ਵਲੋਂ ਮੁਫਤ ਪੌਦੇ ਵੰਡਣ ਦੀ ਸ਼ੁਰੂਆਤ

ਐਨ.ਜੀ.ਓ. ਗੁਰਮਤਿ ਸੇਵਾ ਸੁਸਾਇਟੀ ਰਜਿ. ਜੰਡਾਲ਼ੀ ਖੁਰਦ, ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ ਵਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਚੌਗਿਰਦਾ ਸੰਤੁਲਨ ਲਈ ਮੁਫਤ ਪੌਦੇ ਵੰਡਣ ਦੀ ਸ਼ੁਰੂਆਤ ਕੀਤੀ ਗਈ। ਗਿਆਨੀ ਗਗਨਦੀਪ ਸਿੰਘ ਨਿਰਮਲੇ ਜੀ ਦੀ ਅਗਵਾਈ ਵਿਚ ਉਲੀਕੇ ਇਸ ੳਪਰਾਲੇ ਵਜੋਂ ਨਿਰਮਲ ਆਸ਼ਰਮ ਕੁਟੀਆ ਜੰਡਾਲ਼ੀ ਕਲਾਂ ਵਿਖੇ ਅੰਬ, ਜਾਮਣ, ਅੰਮਰੂਦ, ਸੁਹੰਜਨਾ, ਡੇਕ, ਨਿੰਮ, ਪਿੱਪਲ, ਤੂਤ, ਟਾਹਲੀ ਅਤੇ ਸੁਖਚੈਨ ਆਦਿ ਪੌਦੇ ਵੰਡੇ ਗਏ। ਇਸ ਮੌਕੇ ਹਾਜਰ ਵਿਆਕਤੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਸਥਾ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਹੁਰਾਂ ਆਖਿਆ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੁਆਰਾ ਬਖਸ਼ੇ ‘ਪਵਨ ਗੁਰੁ ਪਾਣੀ ਪਿਤਾ’ ਦੇ ਫਲਸਫੇ ਅਨੁਸਾਰ ਜੀਵਨ ਦੇ ਇਨ੍ਹਾਂ ਦੋਵੇਂ ਪ੍ਰਮੁੱਖ ਸ੍ਰੋਤਾਂ ਦੀ ਸੰਭਾਲ ਤੇ ਰੱਖਿਆ ਕਰਨੀ ਚਾਹੀਦੀ ਹੈ ਅਤੇ ਹਵਾ ਅਤੇ ਪਾਣੀ ਦੀ ਸ਼ੁੱਧਤਾ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਉਨਹਾਂ ਹਾਜਰ ਵਿਆਕਤੀਆਂ ਨੂੰ ਵੀ ਇਸ ਮਹੀਨੇ ਵਿਚ ਘੱਟੋ ਘੱਟ ਇਕ ਰੁੱਖ ਜਰੂਰ ਲਾਉਣ ਲਈ ਪ੍ਰੇਰਤ ਕੀਤਾ ਅਤੇ ਲਗਾਏ ਰੁੱਖਾਂ ਦੀ ਪਾਲਣਾ ਕਰਨ ਲਈ ਵੀ ਕਿਹਾ। ਵੇਖਣ ਵਾਲੀ ਗੱਲ ਇਹ ਰਹੀ ਇਸ ਮੌਕੇ ਪ੍ਰਸ਼ਾਸਂ ਵਲੋਂ ਲਾਗੂ ਸੈਨੇਟਾਈਜੇਸ਼ਨ ਅਤੇ ਸ਼ੋਸ਼ਲ ਡਿਸਟੈਂਸ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਪ੍ਰੀਤਮੋਹਿੰਦਰ ਸਿੰਘ ਬੇਦੀ, ਵਾਈਸ ਪ੍ਰਧਾਨ ਦਰਸ਼ਨ ਸਿੰਘ ਪਾਂਗਲੀਆਂ, ਮੈਂਬਰਜ ਤੇ ਮਾਣਯੋਗ ਸੱਜਣ ਸੁਖਦੇਵ ਸਿੰਘ ਮਕਸੂਦੜਾ, ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ, ਡਾ. ਦਿਲਪ੍ਰੀਤ ਕੌਰ ਅਗੇਤਾ, ਹਰਜੀਤ ਸਿੰਘ, ਪਰਮਜੀਤ ਸਿੰਘ ਬੋਪਾਰਾਏ, ਜਸਵੰਤ ਸਿੰਘ ਡੇਹਲੋਂ ਅਜੀਤ ਸਿੰਘ ਰੁੜਕਾ, ਗਗਨਦੀਪ ਸਿੰਘ ਕੱਚੀ ਕੋਠੀ, ਗੁਰਮੇਲ ਸਿੰਘ ਗੋਪਾਲਪੁਰ, ਰੁਪਿੰਦਰ ਸਿੰਘ ਰਛੀਨ, ਕੇਵਲ ਸਿੰਘ ਵਿਰਦੀ, ਜਗਦੇਵ ਸਿੰਘ, ਗ੍ਰੰਥੀ ਸੁਖਦੀਪ ਸਿੰਘ ਸਹਾਰਨ ਮਾਜਰਾ, ਗੁਲਜ਼ਾਰ ਸਿੰਘ ਫੌਜੀ ਭੈਣੀ ਅਰੋੜਾ, ਬੰਟੀ ਲਤਾਲਾ, ਬਿੱਕਰ ਸਿੰਘ ਟਿੰਬਰਵਾਲ ਅਤੇ ਸ਼ੀਰਾ ਟਿੰਬਰਵਾਲ ਵੀ ਹਾਜਰ ਸਨ।

(ਪਰਮਜੀਤ ਸਿੰਘ ਬਾਗੜੀਆ) +91 98147 76705