ਦਿਮਾਗੀ ਤੌਰ ਤੇ ਕਮਜ਼ੋਰ ਮਰੀਜ਼ਾਂ ਦੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਵਾਸਤੇ ਮੁਫਤ ਵਰਕਸ਼ਾਪ ਦਾ ਆਯੋਜਨ

ਸਬੰਧਤ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ 1.2 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਅਜਿਹੇ ਪ੍ਰੋਗਰਾਮ ਉਲੀਕੇ ਹਨ ਜਿਨ੍ਹਾਂ ਦੇ ਤਹਿਤ ਅਜਿਹੇ ਮਾਪੇ ਅਤੇ ਹੋਰ ਦੇਖਭਾਲ ਕਰਨ ਵਾਲੇ ਲੋਕ -ਜੋ ਕਿ ਦਿਮਾਗੀ ਪ੍ਰੇਸ਼ਾਨੀਆਂ ਝੇਲ ਰਹੇ ਵਿਅਕਤੀਆਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਕਰਦੇ ਹਨ, ਲਈ ਮੁਫ਼ਤ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਕਿ ਉਹ ਅਜਿਹੇ ਵਿਅਕਤੀਆਂ ਦੀਆਂ ਭਾਵਨਾਵਾਂ ਆਦਿ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਉਨ੍ਹਾਂ ਦੀ ਹੋਰ ਵੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ।
ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਜੋ ਕਿ ਉਪਰੋਕਤ ਮਰੀਜ਼ਾਂ ਦੀ ਦੇਖਭਾਲ ਕਰਨਾ ਚਾਹੁੰਦੇ ਹਨ ਪਰੰਤੂ ਉਨ੍ਹਾਂ ਨੂੰ ਇਸ ਪ੍ਰਤੀ ਕੋਈ ਵਿਸ਼ੇਸ਼ ਸਿਖਲਾਈ ਆਦਿ ਪ੍ਰਾਪਤ ਨਹੀਂ ਹੁੰਦੀ, ਲਈ ਉਪਰੋਕ ਪ੍ਰੋਗਰਾਮ ਬਹੁਤ ਜ਼ਿਆਦਾ ਲਾਹੇਵੰਦ ਸਿੱਧ ਹੋਣਗੇ।
ਹੈਡਸਪੇਸ ਦੇ ਸੀ.ਈ.ਓ. ਜੈਸਨ ਟਰੈਥੋਵੈਨ ਨੇ ਕਿਹਾ ਕਿ ਉਪਰੋਕਤ ਆਯੋਜਨਾ ਦਾ ਇੱਕ ਭਾਗ ਅਜਿਹਾ ਵੀ ਹੈ ਜਿਸ ਰਾਹੀਂ ਕਿ ‘ਖ਼ੁਦਕਸ਼ੀ’ ਆਦਿ ਦੀ ਰੋਕਥਾਮ ਲਈ ਵੀ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ।
ਰਾਜ ਭਰ ਅੰਦਰ ਅਜਿਹੀਆਂ 200 ਵਰਕਸ਼ਾਪਾਂ ਦਾ ਆਯੋਜਨ ਅਗਲੇ 2 ਸਾਲਾਂ ਦੌਰਾਨ ਕੀਤਾ ਜਾਵੇਗਾ।
ਇਸ ਵਾਸਤੇ ਆਪਣਾ ਨਾਮਾਂਕਣ ਕਰਨ ਅਤੇ ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://www.eventbrite.com.au/o/headspace-national-youth-mental-health-foundation-30549822220 ਉਪਰ ਜਾ ਕੇ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×