(ਫਰੀਦਕੋਟ) -ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਮਹਾਰਾਜ ਰਾਮ ਸਿੰਘ ਜੀ (ਗਿਆਰਵੀਂ ਵਾਲੇ) ਦੌਧਰ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਜਿਲ੍ਹੇ ਦੀ ਨਾਮਵਰ ਸੰਸਥਾ ਐੱਸ.ਬੀ.ਆਰ.ਐੱਸ. ਕਾਲਜ ਫਾਰ ਵੁਮੈਨ, ਘੁੱਦੂਵਾਲਾ ਵਿਖੇ ਪ੍ਰੈਜੀਡੈਂਟ ਸ: ਗੁਰਸੇਵਕ ਸਿੰਘ ਥਿੰਦ ਨੇ ਕਿਹਾ ਕਿ ਸੈਸ਼ਨ 2022-23 ਦੇ ਦਾਖਲੇ ਦੌਰਾਨ ਜਿਹੜੀਆਂ ਲੜਕੀਆਂ ਆਰਥਿਕ ਪੱਖ ਤੋਂ ਕਮਜੋਰ, ਲੋੜਵੰਦ ਅਤੇ ਜਨਰਲ ਕੈਟਾਗਰੀ ਨਾਲ ਸਬੰਧ ਰੱਖਦੀਆਂ ਹਨ ਅਤੇ ਪੜ੍ਹਾਈ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਐੱਨ.ਐੱਸ.ਐੱਸ. ਅਤੇ ਐੱਨ.ਸੀ.ਸੀ ਆਦਿ। 10+2 ਵਿਚੋਂ ਅਵੱਲ ਰਹੀਆਂ ਲੜਕੀਆਂ ਲਈ ਬੀ.ਏ, ਬੀ.ਏ (ਕੰਪਿਊਟਰ) ਬੀ.ਏ (ਫੈਸ਼ਨ ਡਿਜਾਈਨਿੰਗ), ਬੀ.ਸੀ.ਏ, ਬੀ.ਬੀ.ਏ, ਬੀ.ਕਾਮ, ਬੀ.ਐੱਸ.ਸੀ ਨਾਨ ਮੈਡੀਕਲ, ਡੀ.ਲਿਬ, ਕੋਰਸ ਕਰਨ ਦੀਆਂ ਚਾਹਵਾਨ ਹਨ ਅਤੇ ਗਰੈਜੂਏਸ਼ਨ ਤੋਂ ਬਾਅਦ ਐੱਮ.ਐੱਸ.ਸੀ.ਆਈ ਟੀ, ਐੱਮ.ਐੱਸ.ਸੀ. ਆਈ ਟੀ (ਲਿਟਰ ਐਂਟਰੀ), ਐੱਮ.ਏ ਪੰਜਾਬੀ, ਐੱਸ.ਏ ਰਾਜਨੀਤੀ ਸ਼ਾਸਤਰ, ਐੱਮ.ਐੱਸ.ਸੀ ਫੈਸ਼ਨ ਡਿਜਾਈਨਿੰਗ, ਪੀ.ਜੀ.ਡੀ.ਸੀ.ਏ, ਪੀ.ਜੀ ਡਿਪਲੋਮਾ ਇਨ ਫੈਸ਼ਨ ਡਿਜਾਈਨਿੰਗ ਐਂਡ ਟੇਲਰਿੰਗ ਕਰਨ ਦੀਆਂ ਚਾਹਵਾਨ ਹਨ। ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਸਤਿਸੰਗ ਚੈਰੀਟੇਬਲ ਸੋਸਾਇਟੀ (ਗੁਰੂਘਰ ਆਸ਼ਰਮ) ਵੱਲੋਂ ਮੁਫ਼ਤ ਪੜ੍ਹਾਈ ਕਰਵਾਉਣ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਚਾਹਵਾਨ ਬੱਚੇ ਇਸ ਐਡਮਿਨ ਅਫਸਰ ਸ: ਦਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਪ੍ਰੋ: ਜਸਵਿੰਦਰ ਕੌਰ ਨਾਲ ਸੰਪਰਕ ਕਰ ਸਕਦੇ ਹਨ।