
ਭੁਲੱਥ/ ਬੇਗੋਵਾਲ- ਸਮਾਜ ਸੇਵੀ ਕੰਮਾਂ ਚ ਮੋਹਰੀ ਜਾਣੀ ਜਾਂਦੀ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਸਥਾਨਕ ਐਸ ਐਸ ਪੈਲੇਸ ਵਿੱਚ ਪ੍ਰਧਾਨ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਅੱਖਾਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ । ਇਸ ਮੋਕੇ ਕਲੱਬ ਸੈਕਟਰੀ ਹਰਮਿੰਦਰ ਸਿੰਘ ਲਾਂਬਾ ਨੇ ਵਿਸਤਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਸ ਕੈਂਪ ਵਿੱਚ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਲੋੜਵੰਦ ਮਰੀਜਾਂ ਦਾ ਜੋ ਕਿ ਅਰੋੜਾ ਹਸਪਤਾਲ , ਜਲੰਧਰ ਤੋਂ ਆਈ ਸੀ ਨੇ ਪਹੁੰਚੇ ਹੋਏ ਮਰੀਜ਼ਾਂ ਦੀ ਸ਼ੂਗਰ , ਬੀ ਪੀ , ਜਾਂਚ ਕਰਨ ਤੋਂ ਬਾਅਦ ਅੱਖਾਂ ਦੀ ਜਾਂਚ ਵਧੀਆ ਤਰੀਕੇ ਨਾਲ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਕੀਤੀ । ਇਸ ਮੌਕੇ ਵੀ ਡੀ ਜੀ 1 ਲਾਇਨ ਜੀ ਐਸ ਸੇਠੀ , ਵੀ ਡੀ ਜੀ ਲਾਇਨ ਦਵਿੰਦਰਪਾਲ ਅਰੋੜਾ , ਪੀ ਡੀ ਜੀ ਸਵਤੰਤਰ ਸਭਰਵਾਲ, ਪੀ ਡੀ ਜੀ ਜੇ ਬੀ ਚੌਧਰੀ , ਰੀਜਨ ਚੇਅਰਮੈਨ ਵਿਰਸਾ ਸਿੰਘ, ਮੁੱਖ ਮਹਿਮਾਨ ਵਜੋ ਸ਼ਿਰਕਤ , ਜਿੰਨਾ ਨੇ ਸਾਰੇ ਮੈਂਬਰਾਂ ਨੂੰ ਪਿੰਨਾਂ ਲਾ ਕੇ ਸਨਮਾਨਿਤ ਕੀਤਾ ।ਉਪਰੰਤ ਜਿਨਾਂ ਲੋੜਵੰਦ ਮਰੀਜ਼ਾਂ ਦੇ ਕਿਸੇ ਵੀ ਪ੍ਰਕਾਰ ਦੇ ਉਪਰੇਸ਼ਨ ਹੋਣੇ ਹਨ ਜਾਂ ਲੈਨਸ ਪੈਣੇ ਹਨ ਜਾਂ ਜਿਨਾਂ ਨੂੰ ਅੱਖਾਂ ਦੇ ਵਧੇਰੇ ਇਲਾਜ ਦੀ ਜ਼ਰੂਰਤ ਹੈ , ਉਨ੍ਹਾਂ ਨੂੰ ਕਲੱਬ ਵੱਲੋਂ ਬੱਸਾਂ ਦੇ ਰਾਹੀਂ ਅਰੋੜਾ ਹਸਪਤਾਲ ਜਲੰਧਰ ਪਹੁੰਚਾਇਆ ਗਿਆ । ਜਿੰਨਾ ਨੂੰ ਉਪਰੇਸ਼ਨ ਉਪਰੰਤ ਕਲੱਬ ਵੱਲੋਂ ਘਰੋ ਘਰੀ ਪਹੁੰਚਾਇਆ ਜਾਵੇਗਾ । ਇਸ ਮੋਕੇ ਕਲੱਬ ਵਾਇਸ ਪ੍ਰਧਾਨ ਹਰਵਿੰਦਰ ਸਿੰਘ ਜੈਦ ਅਤੇ ਕਲੱਬ ਸੈਕਟਰੀ ਹਰਮਿੰਦਰ ਸਿੰਘ ਲਾਂਬਾ ਤੋਂ ਇਲਾਵਾ ਕਲੱਬ ਕੈਸ਼ੀਅਰ ਸੁਖਦੇਵਰਾਜ ਜੰਗੀ , ਸੀਨੀਅਰ ਮੈਂਬਰ ਰਾਜਬਹਾਦੁਰ ਸਿੰਘ , ਸਤਪਾਲ ਸਿੰਘ ਸਰਪੰਚ ਜੱਬੋਵਾਲ , ਪੀਆਰੳ ਸਤਨਾਮ ਸਿੰਘ , ਪ੍ਰਧਾਨ ਅਮਰੀਕ ਸਿੰਘ ਮਿਆਣੀ, ਹਰਦੀਪ ਸਿੰਘ ਮਿਆਣੀ , ਫੁਮੰਣ ਸਿੰਘ , ਨਮਿੰਦਰਜੀਤ ਸਿੰਘ , ਸੰਜੀਵ ਕੁਮਾਰ ਆਨੰਦ , ਪ੍ਰਦੀਪ ਕੁਮਾਰ ਦਿਲਾਵਰੀ , ਕੁਲਵਿੰਦਰ ਸਿੰਘ ਬੱਬਲ , ਹਾਜ਼ਰ ਸਨ। ਕੈਪ : ਅੱਖਾਂ ਦੇ ਫਰੀ ਚੈਕਅੱਪ ਕੈਂਪ ਮੌਕੇ ਪ੍ਰਧਾਨ ਰਸ਼ਪਾਲ ਸਿੰਘ ਬੱਚਾਜੀਵੀ , ਲਾਇਨ ਜੀ ਐਸ ਸੇਠੀ , ਡਾਕਟਰਾਂ ਦੀ ਇਕੱਤਰ ਟੀਮ ਤੇ ਹੋਰ