ਵਜ਼ਾਰਤ ਬਦਲੀ…. ਗੱਲਾਂ ਬਦਲ ਗਈਆਂ….

ਫਰਾਂਸ ਹੁਣ ਆਸਟ੍ਰੇਲੀਆ ਨਾਲ ਗੱਲਬਾਤ ਕਰਨ ਅਤੇ ਰਿਸ਼ਤੇ ਸੁਧਾਰਨ ਲਈ ਤਿਆਰ

ਸੱਚ ਹੀ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ ਬਦਲਾਅ ਆਉਂਦਿਆਂ ਹੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰਿਸ਼ਤਿਆਂ ਆਦਿ ਵਿੱਚ ਵੀ ਬਦਲਆ ਆਉਣਾ ਲਾਜ਼ਮੀ ਹੀ ਹੋ ਜਾਂਦਾ ਹੈ ਅਤੇ ਇਹ ਆਪ ਮੁਹਾਰੇ ਹੀ ਬਦਲਣੇ ਸ਼ੁਰੂ ਹੋ ਜਾਂਦੇ ਹਨ।
ਆਸਟ੍ਰੇਲੀਆ ਦੇ ਰਿਸ਼ਤੇ ਵੀ ਫਰਾਂਸ ਨਾਲ ਪ੍ਰਮਾਣੂ ਪਣਡੁੱਬੀਆਂ ਵਾਲੀ (ਔਕਸ ਸਮਝੌਤਾ) ਡੀਲ ਕਾਰਨ ਥੋੜ੍ਹਾ ਖਟਾਈ ਦੀ ਮਾਰ ਝੇਲ ਰਿਹਾ ਸੀ, ਪਰੰਤੂ ਹੁਣ ਐਂਥਨੀ ਐਲਬਨੀਜ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਫਰਾਂਸ ਦੇ ਰਾਸ਼ਟਰਪਤੀ ਐਮਨਿਊਲ ਮੈਕਰੋਨ ਨੇ ਐਲਾਨ ਕੀਤਾ ਹੈ ਕਿ ਫਰਾਂਸ, ਆਸਟ੍ਰੇਲੀਆ ਨਾਲ ਮੁੜ ਤੋਂ ਰਿਸ਼ਤਿਆਂ ਵਿੱਚ ਸੁਧਾਰ ਵਾਸਤੇ ਤਿਆਰ ਹੈ। ਬੀਤੇ ਕੱਲ੍ਹ ਇਹ ਸਟੇਟਮੈਂਟ, ਫਰਾਂਸ ਦੇ ਰਾਸ਼ਟਰਪਤੀ ਵੱਲੋਂ ਜਨਤਕ ਕੀਤੀ ਗਈ ਅਤੇ ਉਨ੍ਹਾਂ ਨੇ ਲੇਬਰ ਪਾਰਟੀ ਦੇ ਨੇਤਾ ਐਂਥਨੀ ਐਲਬਨੀਜ਼ ਨੂੰ ਆਸਟ੍ਰੇਲੀਆ ਦਾ ਨਵਾਂ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਵੀ ਦਿੱਤੀ।
ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ਦੀ ਆਪਣੀ ਆਪਣੀ ਇੱਕ ਅੰਤਰ-ਰਾਸ਼ਟਰੀ ਪੱਧਰ ਤੇ ਮਾਨਤਾ ਅਤੇ ਆਦਰ ਸਤਿਕਾਰ ਹੈ ਅਤੇ ਇਸੇ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਦੀ ਪ੍ਰਤਿਸ਼ਠਾ ਅਤੇ ਮਾਣ-ਮਰਿਆਦਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਨਵੇਂ ਪਲਾਨ ਬਣਾਏ ਜਾਣਗੇ ਅਤੇ ਇਸੇ ਦੇ ਤਹਿਤ ਦੋਹਾਂ ਦੇਸ਼ਾਂ ਦੀ ਮੁੜ ਤੋਂ ਮਿੱਤਰਤਾ ਲਈ ਮਸੌਦਾ ਤਿਆਰ ਕੀਤਾ ਜਾਵੇਗਾ।

Install Punjabi Akhbar App

Install
×