ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦਾ ਲਗਾਤਾਰ ਚੌਥਾ ਮਾਮਲਾ ਦਰਜ -ਅਧਿਕਾਰੀਆਂ ਨੇ ਪਹਿਲੇ ਡੈਲਟਾ ਵੇਰੀਐਂਟ ਮਾਮਲੇ ਦੀ ਕੀਤੀ ਪੁਸ਼ਟੀ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਇੱਕ 70 ਸਾਲਾਂ ਦੀ ਬਜ਼ੁਰਗ ਮਹਿਲਾ ਜੋ ਕਿ ਵੌਕਲੋਜ਼ ਦੇ ਬੈਲ ਕੈਫੇ ਤੋਂ ਕਰੋਨਾ ਪ੍ਰਭਾਵਿਤ ਹੋਈ ਸੀ ਅਤੇ ਇਸਦੇ ਨਾਲ ਹੀ ਇੱਕ 40ਵਿਆਂ ਸਾਲਾਂ ਵਿਚਲਾ ਵਿਅਕਤੀ ਜੋ ਕਿ ਬੌਲਖੈਮ ਹਿਲਜ਼ ਖੇਤਰ ਤੋਂ ਸੀ, ਵੀ ਪ੍ਰਭਾਵਿਤ ਹੋਇਆ ਸੀ ਅਤੇ ਇਸ ਦੇ ਇਨਫੈਕਸ਼ਨ ਦੀ ਹਾਲੇ ਵੀ ਪੜਤਾਲ ਜਾਰੀ ਹੈ ਅਤੇ ਅਧਿਕਾਰੀ ਇਸ ਗੱਲ ਤਾ ਪਤਾ ਲਗਾ ਰਹੇ ਹਨ ਕਿ ਉਕਤ ਵਿਅਕਤੀ ਦਾ ਮਾਮਲਾ ਪੁਰਾਣਾ ਹੈ ਜਾਂ ਨਹੀਂ। ਇਸਤੋਂ ਇਲਾਵਾ ਰਾਜ ਅੰਦਰ ਇੱਕ 60ਵਿਆਂ ਸਾਲਾਂ ਵਿਚਲਾ ਵਿਅਕਤੀ ਜੋ ਕਿ ਇੱਕ ਅੰਤਰਰਾਸ਼ਟਰੀ ਮਾਲਵਾਹਕ ਜਹਾਜ਼ ਦੇ ਅਮਲੇ ਦਾ ਕਰਮਚਾਰੀ ਹੈ ਅਤੇ ਉਸਦੀ ਪਤਨੀ ਦਾ ਵੀ ਕਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਇਸ ਵਿਅਕਤੀ ਦਾ ਮਾਮਲਾ ਸਿਹਤ ਅਧਿਕਾਰੀਆਂ ਨੇ ਰਾਜ ਵਿਚਲੇ ਪਹਿਲੇ ਡੈਲਟਾ ਵੇਰੀਐਂਟ ਦਾ ਮਾਮਲਾ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡੈਲਟਾ ਵੇਰੀਐਂਟ, ਭਾਰਤ ਤੋਂ ਆਸਟ੍ਰੇਲੀਆ ਆਇਆ ਮੰਨਿਆ ਗਿਆ ਹੈ ਅਤੇ ਸਭ ਤੋਂ ਪਹਿਲਾਂ ਮੈਲਬੋਰਨ ਵਿੱਚ ਇਸ ਦਾ ਪਤਾ ਲਗਾਇਆ ਗਿਆ ਸੀ ਜੋ ਕਿ ਹਾਲ ਵਿੱਚ ਹੀ ਵਾਪਰੇ ਆਊਟ ਬ੍ਰੇਕਾਂ ਵਿੱਚ ਪਾਇਆ ਗਿਆ ਸੀ।
ਪ੍ਰੀਮੀਅਰ ਨੇ ਪੂਰਬੀ ਸਿਡਨੀ ਖੇਤਰ ਦੇ ਸਬਅਰਬਾਂ ਵਿੱਚ ਰਹਿੰਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਆਪਣਾ ਧਿਆਨ ਰੱਖਣ, ਵੱਡੇ ਇਕੱਠਾਂ ਵਿੱਚ ਸ਼ਾਮਿਲ ਨਾ ਹੋਣ, ਆਪਣੇ ਆਪ ਨੂੰ ਸਿਹਤਮੰਦ ਰੱਖਣ ਅਤੇ ਅਗਲੇ ਕੁੱਝ ਦਿਨਾਂ ਵਿੱਚ ਜੇਕਰ ਉਨ੍ਹਾਂ ਨੂੰ ਕਰੋਨਾ ਵਰਗੇ ਕੋਈ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਆਪਣੇ ਨਜ਼ਦੀਕੀ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ।

Welcome to Punjabi Akhbar

Install Punjabi Akhbar
×
Enable Notifications    OK No thanks