ਬਾਇਓ ਸੁਰੱਖਿਆ ਆਪਾਤਕਾਲੀਨ ਸਥਿਤੀ ਲਈ ਕੀ ਕਿਹਾ ਸਿਹਤ ਮੰਤਰੀ ਨੇ….?

ਦੇਸ਼ ਵਿੱਚ ਕਰੋਨਾ ਵੈਕਸੀਨ ਦੀ ਚੌਥੀ ਡੋਜ਼ ਨੂੰ ਪ੍ਰਵਾਨਗੀ

ਦੇਸ਼ ਦੀ ਸੰਸਥਾ, ਏ.ਟੀ.ਏ.ਜੀ.ਆਈ. (The Australian Technical Advisory Group on Immunisation) ਨੇ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਚੌਥੀ ਡੋਜ਼ (ਫਲੂ ਵੈਕਸੀਨ ਪ੍ਰੋਗਰਾਮ) ਨੂੰ ਪ੍ਰਵਾਨਗੀ ਦਿੰਦਿਆਂ ਐਲਾਨ ਕੀਤੇ ਹਨ ਕਿ ਇਹ ਡੋਜ਼ ਅਜਿਹੇ ਆਸਟ੍ਰੇਲੀਆਈਆਂ ਨੂੰ ਲੱਗੇਗੀ ਜਿਨ੍ਹਾਂ ਦੀ ਉਪਰ 65 ਸਾਲ ਜਾਂ ਇਸਤੋਂ ਵੱਧ ਹੈ। ਇੰਡੀਜੀਨਸ ਆਸਟ੍ਰੇਲੀਆਈਆਂ ਲਈ ਇਸ ਡੋਜ਼ ਵਾਸਤੇ ਉਮਰ ਸੀਮਾ 50 ਸਾਲ ਅਤੇ ਇਸ ਤੋਂ ਵੱਧ ਦੀ ਰੱਖੀ ਗਈ ਹੈ। ਅਤੇ ਇਸ ਤੋਂ ਇਲਾਵਾ ਅਜਿਹੇ ਲੋਕ ਜੋ ਕਿ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ ਹਨ ਅਤੇ ਡਿਸਅਬਿਲਟੀ ਕੇਅਰ ਸੈਂਟਰਾਂ ਵਿੱਚ ਹਨ ਅਤੇ ਜਾਂ ਫੇਰ ਹੋਰ ਬਿਮਾਰੀਆਂ ਤੋਂ ਗ੍ਰਸਤ ਹਨ, ਉਨ੍ਹਾਂ ਨੂੰ ਵੀ ਇਹ ਡੋਜ਼ ਦਿੱਤੀ ਜਾਵੇਗੀ।
ਅਗਲੇ ਮਹੀਨੇ (ਅਪ੍ਰੈਲ) ਦੀ 4 ਤਾਰੀਖ ਤੋਂ ਇਹ ਡੋਜ਼ ਫਾਰਮੇਸੀਆਂ, ਜੀ.ਪੀਆਂ ਅਤੇ ਹੋਰਨਾਂ ਵੈਕਸੀਨ ਕਲਿਨਿਕਾਂ ਆਦਿ ਵਿੱਚ ਉਪਲੱਭਧ ਰਹੇਗੀ। ਇਸ ਡੋਜ਼ ਵਾਸਤੇ ਸਮਾਂ ਸੀਮਾਂ, ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ 4 ਤੋਂ 6 ਮਹੀਨੇ ਰਹੇਗੀ।
ਦੇਸ਼ ਵਿੱਚ ਕਰੋਨਾ ਕਾਰਨ ਜੋ ਬਾਇਓ ਸੁਰੱਖਿਆ ਆਪਾਤਕਾਲੀਨ ਸਥਿਤੀ ਲਾਗੂ ਕੀਤੀ ਗਈ ਸੀ ਅਤੇ ਜਿਸ ਦਾ ਸਮਾਂ 17 ਅਪ੍ਰੈਲ ਤੱਕ ਦਾ ਹੈ ਵਾਸਤੇ ਸਿਹਤ ਮੰਤਰੀ ਗ੍ਰੈਗ ਹੰਟ ਨੇ ਕਿਹਾ ਕਿ ਹਰ ਤਰਫ਼ੋਂ ਸਥਿਤੀਆਂ ਉਪਰ ਜਾਇਜ਼ਾ ਲੈਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਉਕਤ ਸਥਿਤੀ ਨੂੰ ਹੁਣ ਹੋਰ ਨਹੀਂ ਵਧਾਇਆ ਜਾਵੇਗੀ ਅਤੇ ਇਹ ਆਪਣੇ ਨਿਯਤ ਸਮੇਂ ਉਪਰ ਖ਼ਤਮ ਹੋ ਜਾਵੇਗੀ।
ਹਾਲਾਂਕਿ ਅੰਤਰ-ਰਾਸ਼ਟਰੀ ਯਾਤਰੀਆਂ ਵਾਸਤੇ ਆਸਟ੍ਰੇਲੀਆ ਵਿੱਚ ਆਉਣ ਸਮੇਂ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕਰੋਨਾ ਤੋਂ ਬਚਾਉ ਵਾਲੀਆਂ ਵੈਕਸੀਨ ਦੀਆਂ ਪੂਰਨ ਡੋਜ਼ਾਂ ਲੱਗੀਆਂ ਹੋਣ ਅਤੇ ਫਲਾਈਟ ਦੌਰਾਨ ਉਹ ਆਪਣੇ ਮੂੰਹਾਂ ਉਪਰ ਮਾਸਕ ਲਗਾ ਕੇ ਰੱਖਣ।
ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਫਲੂ ਵੈਕਸੀਨ ਪ੍ਰੋਗਰਾਮ ਦੀ ਸ਼ੁਰੂਆਤ ਅਪ੍ਰੈਲ ਮਹੀਨੇ ਦੀ 04 ਤਾਰੀਖ ਤੋਂ ਕੀਤੀ ਜਾ ਰਹੀ ਹੈ।

Install Punjabi Akhbar App

Install
×