ਇੰਡਿਆਨਾਪੌਲਿਸ ਅਮਰੀਕਾ ’ਚ 4 ਸਿੱਖਾਂ ਦੀ ਗੋਲੀ ਮਾਰ ਕੇ ਹੱਤਿਆ, ਅਤੇ 5 ਜ਼ਖ਼ਮੀ

ਸਿੱਖ ਪੀਏਸੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ ਕੀਤਾ ਪਰਿਵਾਰਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

ਇੰਡਿਆਨਾਪੌਲਿਸ: ਅਮਰੀਕਾ ਦੇ ਇੰਡਿਆਨਾਪੌਲਿਸ ਸ਼ਹਿਰ ਵਿਚ ਹੋਈ ਗੋਲੀਬਾਰੀ ਦੌਰਾਨ 4 ਸਿੱਖਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚੋਂ ਤਿੰਨ ਔਰਤਾਂ ਸਨ ਜਿਨ੍ਹਾਂ ਦੀ ਸ਼ਨਾਖ਼ਤ ਅਮਰਜੀਤ ਕੌਰ ਜੌਹਲ, ਜਸਵਿੰਦਰ ਕੌਰ, ਅਮਰਜੀਤ ਕੌਰ ਸੇਖੋਂ ਅਤੇ ਜਸਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਈਟ ਹਾਊਸ ਅਤੇ ਹੋਰ ਸਰਕਾਰੀ ਇਮਾਰਤਾਂ ’ਤੇ ਝੰਡੇ ਅੱਧੇ ਝੁਕਾਉਣ ਦੇ ਹੁਕਮ ਜਾਰੀ ਕੀਤੇ। ਕੋਰੀਅਰ ਕੰਪਨੀ ਫ਼ੈਡਐਕਸ ਦੇ ਜਿਸ ਸੈਂਟਰ ਵਿਚ ਗੋਲੀਬਾਰੀ ਹੋਈ, ਉਥੇ 90 ਫ਼ੀ ਸਦੀ ਮੁਲਾਜ਼ਮ ਭਾਰਤੀ ਮੂਲ ਦੇ ਹਨ ਕਈਆ ਦੀ ਸ਼ਿਫ਼ਟ ਵੀ ਰਾਤ ਦੇ ਟਾਇਮ ਦੀ ਹੁੰਦੀ ਹੈ। ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਗਿਣਤੀ ਪੰਜਾਬੀ ਸਿੱਖਾਂ ਦੀ ਹੈ। ਇੰਡਿਆਨਾਪੌਲਿਸ ਮੈਟਰੋਪੌਲੀਟਨ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਫੈਡਐਕਸ ਦੇ ਕਾਮੇ ਉਮਰ 45 ਸਾਲ ਦੇ ਪੰਜਾਬੀ  ਹਰਪ੍ਰੀਤ ਸਿੰਘ ਗਿੱਲ ਦੀ ਅੱਖ ਦੇ ਨੇੜੇ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸ ਦੁੱਖਦਾਈ ਘਟਨਾ ਦਾ ਇੰਡੀਆਨਾਂ ਦੇ ਉੱਘੇ ਸਿੱਖ ਆਗੂ ਅਤੇ ਸਿੱਖ ਪੀਏਸੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ  ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਭ ਤੋ ਮੰਦਭਾਗੀ ਘਟਨਾ ਦਾ ਦੱਸਦੇ ਹੋਏ ਮ੍ਰਿਤਕ ਲੋਕਾਂ ਦੇ ਪਰਿਵਾਰਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Install Punjabi Akhbar App

Install
×