ਨਿਊ ਸਾਊਥ ਵੇਲਜ਼ ਅੰਦਰ ਕਲ਼ਾ ਅਤੇ ਸਭਿਆਚਾਰ ਨੂੰ ਵਧਾਉਣ ਖਾਤਰ ਚਾਰ ਨਵੇਂ ਫੈਲੋਸ਼ਿਪ ਦਾ ਐਲਾਨ

ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਡਾਨ ਹਾਰਵਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਸਰਕਾਰ ਨੇ ਰਾਜ ਅੰਦਰ 30,000 ਡਾਲਰਾਂ ਦੇ ਚਾਰ ਨਵੇਂ ਫੈਲੋਸ਼ਿਪ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਲੋਸ਼ਿਪ ਕੁੱਲ ਪੰਜ ਜਣਿਆਂ ਨੂੰ ਪ੍ਰਾਪਤ ਹੋਵੇਗੀ ਅਤੇ ਇਸ ਵਾਸਤੇ ਕੁੱਲ ਨਿਵੇਸ਼ 150,000 ਡਾਲਰ ਦਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ -ਐਬੋਰਿਜਨਲ ਕੁਰੇਟਰ ਪਲੇਸਮੈਂਟ (ਅਮਰਜਿੰਗ) ਜੋ ਕਿ ਆਰਟ ਗੈਲਰੀ ਨਿਊ ਸਾਊਥ ਵੇਲਜ਼ ਨਾਲ ਸਬੰਧਤ; ਕੰਡਕਟਰ: ਸਿਡਨੀ ਯੂਥ ਆਰਕੈਸਟਰਾ ਨਾਲ ਆਰਕੈਸਟਰਾ ਕੰਡਕਟਿੰਗ; ਰਾਜ ਸਰਕਾਰ ਦੀ ਲਾਇਬ੍ਰੇਰੀ ਨਾਲ ਸਬੰਧਤ ਨਿਊ ਸਾਊਥ ਵੇਲਜ਼ ਐਬੋਰਿਜਨਲ ਕ੍ਰਿਏਟਿਵ ਫੈਲੋਸ਼ਿਪ ਅਤੇ ਹੇਅਜ਼ ਥਿਏਟਰ ਕੰਪਨੀ ਨਾਲ ਨਿਊ ਸਾਊਥ ਵੇਲਜ਼ ਮਿਊਜ਼ੀਕਲ ਥਿਏਟਰ ਫੈਲੋਸ਼ਿਪ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਲ਼ਾ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਾਸਤੇ ਲਗਾਤਾਰ ਕੰਮ ਕਰਦੀ ਆ ਰਹੀ ਹੈ ਅਤੇ ਇਹ ਫੈਲੋਸ਼ਿਪ ਵੀ ਉਸੇ ਦਿਸ਼ਾ ਵੱਲ ਇੱਕ ਹੋਰ ਉਦਮ ਭਰਿਆ ਕਦਮ ਹੈ ਜਿਸਦੇ ਰਾਹੀਂ ਕਲ਼ਾ ਦੇ ਵੱਖ ਵੱਖ ਖੇਤਰਾਂ ਜਿਨ੍ਹਾਂ ਵਿੱਚ ਕਿ ਐਬੋਰਿਜਨਲ ਸਭਿਆਚਾਰ ਅਤੇ ਕਲ਼ਾ ਦੇ ਖੇਤਰ ਵੀ ਸ਼ਾਮਿਲ ਹਨ ਨੂੰ ਫਾਇਦਾ ਹੋਵੇਗਾ ਅਤੇ ਇਸਦਾ ਸਿੱਧਾ ਲਾਭ ਯੋਗ ਕਲ਼ਾਕਾਰਾਂ ਨੂੰ ਹੀ ਮਿਲੇਗਾ। ਇਸ ਫੈਲੋਸ਼ਿਪ ਵਾਸਤੇ ਰਾਜ ਸਰਕਾਰ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਅਤੇ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਨੂੰ 1 ਮਾਰਚ 2021 (ਸੋਮਵਾਰ), ਸ਼ਾਮ ਦੇ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ ਅਤੇ ਜ਼ਿਆਦਾ ਜਾਣਕਾਰੀ ਲਈ www.create.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×