ਵਿਕਟੌਰੀਆ ਰਾਜ ਅੰਦਰ ਕਰੋਨਾ ਦੇ 4 ਨਵੇਂ ਮਾਮਲੇ ਦਰਜ -ਆਪਾਤਕਾਲੀਨ ਮੀਟਿੰਗਾਂ ਦਾ ਦੌਰ ਜਾਰੀ

ਅੱਜ ਰਾਤ 11:59 ਤੇ ਜਦੋਂ ਮੈਲਬੋਰਨ ਅਤੇ ਰਿਜਨਲ ਵਿਕਟੌਰੀਆ ਦਰਮਿਆਨ ਲਗਾਇਆ ਗਿਆ ਲਾਕਡਾਊਨ ਖੁੱਲ੍ਹਣ ਦੀਆਂ ਕਵਾਇਦਾਂ ਜਾਰੀ ਹਨ ਤਾਂ ਇਸੇ ਦੌਰਾਨ ਰਾਜ ਅੰਦਰ ਕਰੋਨਾ ਦੇ 4 ਨਵੇਂ ਮਾਮਲੇ ਦਰਜ ਹੁੰਦੇ ਹਨ ਅਤੇ ਹੁਣ ਦੇ ਮਾਮਲਿਆਂ ਦੀ ਗਿਣਤੀ 78 ਹੋ ਗਈ ਹੈ ਅਤੇ ਇਸ ਦੌਰਾਨ ਰਾਜ ਸਰਕਾਰ, ਸਿਹਤ ਅਧਿਕਾਰੀਆਂ ਆਦਿ ਵਿਚਾਲੇ ਆਪਾਤਕਾਲੀਨ ਮੀਟਿੰਗਾਂ ਅਤੇ ਗੱਲਬਾਤ ਦਾ ਦੌਰ ਵੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਬੁੱਧਵਾਰ ਤੱਕ ਰਾਜ ਅੰਦਰ 23,679 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਅਤੇ ਇਸੇ ਦੌਰਾਨ ਹੀ 20,784 ਲੋਕਾਂ ਨੂੰ ਕਰੋਨਾ ਤੋਂ ਬਚਾਉ ਦਾ ਟੀਕਾ ਵੀ ਲਗਾਇਆ ਗਿਆ ਹੈ।
ਵੈਸੇ ਨਿਊ ਸਾਊਥ ਵੇਲਜ਼ ਅੰਦਰ ਅੱਜ 20,000 ਕਰੋਨਾ ਦੇ ਟੈਸਟ ਕੀਤੇ ਗਏ ਹਨ ਪਰੰਤੂ ਹੁਣ ਤੱਕ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ।
ਅੱਜ ਰਾਤ ਨੂੰ ਖੁੱਲ੍ਹਣ ਜਾ ਰਹੇ ਲਾਕਡਾਊਨ ਤੋਂ ਬਾਅਦ ਵੀ ਮੈਲਬੋਰਨ ਦੇ ਲੋਕਾਂ ਨੂੰ 25 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਰਹਿਣਾ ਹੋਵੇਗਾ ਅਤੇ ਖਾਸ ਕੰਮਾਂ ਆਦਿ ਲਈ ਹੀ ਉਹ ਉਕਤ ਦਾਇਰੇ ਤੋਂ ਬਾਹਰ ਜਾ ਸਕਣਗੇ।

Install Punjabi Akhbar App

Install
×