ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੇ ਸਥਾਨਕ ਮਾਮਲਿਆਂ ਵਿੱਚ ਇਜ਼ਾਫ਼ਾ -ਚਾਰ ਨਵੇਂ ਮਾਮਲੇ ਦਰਜ

(ਦ ਏਜ ਮੁਤਾਬਿਕ) ਬੀਤੀ ਰਾਤ 8 ਵਜੇ ਤੱਕ ਦੇ ਬੀਤੇ 24 ਘੰਟਿਆਂ ਦੌਰਾਨ ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੇ ਸਥਾਨਕ ਟ੍ਰਾਂਸਮਿਸ਼ਨ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋਇਆ ਹੈ ਅਤੇ ਅਜਿਹੇ ਚਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਵੇਲੇ ਰਾਜ ਅੰਦਰ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 4265 ਹੋ ਗਈ ਹੈ। ਸਿਹਤ ਅਧੀਕਾਰੀਆਂ ਦੀ ਜਾਣਕਾਰੀ ਅਤੇ ਆਂਕੜਿਆਂ ਮੁਤਾਬਿਕ, ਉਕਤ ਮਾਮਲਿਆਂ ਅੰਦਰ ਇੱਕ ਮਾਮਲਾ ਸਦਰਨ ਹਾਈਲੈਂਡਜ਼ ਤੋਂ ਹੈ ਅਤੇ ਬਾਕੀ ਦੇ ਤਿੰਨ ਮਾਮਲੇ ਇਸ ਦੇ ਸੰਪਰਕ ਵਿੱਚ ਆਉਣ ਕਾਰਨ ਸਥਾਪਿਤ ਹੋਏ ਹਨ। ਵੈਸੇ ਹੋਰ ਪੜਤਾਲ ਜਾਰੀ ਹੈ ਅਤੇ ਸੰਭਾਵਿਤ ਸੰਪਰਕਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਕਿਉਂਕਿ ਨਵੇਂ ਮਾਮਲਿਆਂ ਵਿੱਚੋਂ ਇੱਕ ਨੇ ਮੋਸ ਵੇਲ ਪਬਲਿਕ ਸਕੂਲ ਵਿੱਚ ਹਾਜ਼ਰੀ ਭਰੀ ਸੀ ਅਤੇ ਬਾਕੀਆਂ ਨੇ ਸਦਰਨ ਹਾਈਲੈਂਡਜ਼ ਅਰਲੀ ਚਾਈਲਡਹੁਡ ਸੈਂਟਰ ਵਿਖੇ ਸ਼ਿਰਕਤ ਕੀਤੀ ਹੋਈ ਹੈ। ਕਿਉਂਕਿ ਉਕਤ ਦੋਹੇਂ ਅਦਾਰੇ ਆਪਸ ਵਿੱਚ ਬਹੁਤ ਨਜ਼ਦੀਕੀ ਤੌਰ ਤੇ ਆਵਾਜਾਈ ਦਾ ਤਾਲਮੇਲ ਰੱਖਦੇ ਹਨ ਇਸ ਵਾਸਤੇ ਦੋਹਾਂ ਨੂੰ ਹੀ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਫ-ਸਫਾਈ ਜਾਰੀ ਹੈ। ਇਲਾਕੇ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਜੇਕਰ ਕਿਸੇ ਨੂੰ ਕਿਸੇ ਕਿਸਮ ਨਾਲ ਕਰੋਨਾ ਦੇ ਕੋਈ ਮਾਮੂਲੀ ਲੱਛਣ ਵੀ ਨਜ਼ਰੀਂ ਪੈਂਦੇ ਜਾਂ ਮਹਿਸੂਸ ਹੁੰਦੇ ਹੋਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਆਪਣੇ ਟੈਸਟ ਵਾਸਤੇ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ। ਮੋਸ ਵੇਲ ਸ਼ੋਅਗਰਾਊਂਡ, 16 ਇਲਾਵੇਰਾ ਹਾਈਵੇ ਵਿਖੇ ‘ਵਾਕ ਇਨ ਕਲਿਨਿਕ’ ਵੀ ਸਥਾਪਿਤ ਕੀਤਾ ਹੋਇਆ ਹੈ ਜੋ ਕਿ ਸਵੇਰੇ 10:30 ਤੋਂ ਸ਼ਾਮ ਦੇ 5 ਵਜੇ ਤੱਕ ਖੁਲ੍ਹਾ ਹੈ -ਲੋਕ ਇੱਥੇ ਸੰਪਰਕ ਸਾਧ ਸਕਦੇ ਹਨ।

Install Punjabi Akhbar App

Install
×