ਪੈਟਰੋਲ ਸਟੇਸ਼ਨਾਂ ਨੂੰ ਲੁੱਟਣ ਲਈ ਨਿਸ਼ਾਨਾ ਬਣਾਉਂਦੇ ਚਾਰ ਪੁਲਿਸ ਅੜਿੱਕੇ

ਸਾਊਥ ਔਕਲੈਂਡ ਖੇਤਰ ਦੇ ਵਿਚ ਵੱਖ-ਵੱਖ ਪੈਟਰੋਲ ਸਟੇਸ਼ਨਾਂ ਨੂੰ ਆਪਣੀ ਲੁੱਟ-ਖੋਹ ਦਾ ਸ਼ਿਕਾਰ ਬਣਾਉਣ ਵਾਲੇ ਚਾਰ ਲੁਟੇਰਿਆਂ ਦੇ ਗਰੋਹ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਿਛਲੀ ਰਾਤ 1.30 ਵਜੇ ਜ਼ੈਡ ਅਨਰਜੀ ਸਟੇਸ਼ਨ ਮਾਊਂਟ ਵਲਿੰਗਟਨ ਹਾਈਵੇਅ ਉਤੇ ਕੁਝ ਲੁਟੇਰਿਆਂ ਨੇ ਚੋਰੀ ਦਾ ਕਾਰ ਸਮੇਤ ਲੁੱਟਣ ਦੀ ਨੀਅਤ ਨਾਲ ਪਹੁੰਚੇ। ਤਿੰਨ ਲੁਟੇਰੇ ਕਾਰ ਵਿਚੋਂ ਉਤਰ ਕੇ ਸਟੋਰ ਅੰਦਰ ਜਬਰਦਸਤੀ ਦਾਖਲ ਹੋਏ ਡਰਿੰਕਾਂ ਅਤੇ ਚਾਕਲੈਟਾਂ ਲੈ ਗਏ। ਇਸ ਸਟੇਸ਼ਨ ਉਤੇ ਕੰਮ ਕਰਦਾ ਕਰਿੰਦਾ ਪਿਛਲੇ ਕਮਰੇ ਵਿਚ ਜਾ ਕੇ ਆਪਣਾ ਬਚਾਅ ਕਰਨ ਵਿਚ  ਕਾਮਯਾਬ ਰਿਹਾ। ਅੱਧੇ ਘੰਟੇ ਬਾਅਦ ਇਹੀ ਲੁਟੇਰਾ ਗਰੋਹ ਪਾਪਾਟੋਏਟੋਏ ਦੇ ਸਟੇਸ਼ਨ ਰੋਡ ਉਤੇ ਚੈਲੇਂਜ ਸਟੇਸ਼ਨ ਉਤੇ ਪਹੁੰਚਿਆ। ਕੈਸ਼ੀਅਰ ਨੇ ਉਨ੍ਹਾਂ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ। ਕੁਝ ਸਮੇਂ ਬਾਅਦ ਇਹੀ ਕਾਰ ਸਟੇਸ਼ਨ ਰੋਡ ਉਤੇ ਪੁਲਿਸ ਦੀ ਪੈਟਰੋਲਿੰਗ ਪਾਰਟੀ ਵੱਲੋਂ ਵੇਖੀ ਗਈ ਅਤੇ ਉਸਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ। ਪੁਲਿਸ ਨੇ ਪਿੱਛਾ ਕੀਤਾ ਤਾਂ ਕਾਰ ਜਾ ਡ੍ਰਾਈਵਰ ਇੰਟਰਸ਼ੈਕਸ਼ਨ ਉਤੇ ਕੰਟਰੋਲ ਨਾ ਕਰ ਸਕਿਆ ਅਤੇ ਕਾਰ ਫੋਨ ਬੂਥ ਦੇ ਵਿਚ ਜਾ ਵੱਜੀ। ਪੁਲਿਸ ਨੇ ਚਾਰਾਂ ਲੁਟੇਰਿਆਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਹੈ। ਵਰਨਣਯੋਗ ਹੈ ਕਿ ਬਹੁਤ ਸਾਰੇ ਪੈਟਰੋਲ ਸਟੇਸ਼ਨਾਂ ਦੇ ਉਤੇ ਭਾਰਤੀ ਦੀ ਕੰਮ ਕਰਦੇ ਹਨ ਅਤੇ ਇਹ ਲੁਟੇਰੇ ਇਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

One thought on “ਪੈਟਰੋਲ ਸਟੇਸ਼ਨਾਂ ਨੂੰ ਲੁੱਟਣ ਲਈ ਨਿਸ਼ਾਨਾ ਬਣਾਉਂਦੇ ਚਾਰ ਪੁਲਿਸ ਅੜਿੱਕੇ

  1. ਵਰਨਣਯੋਗ ਹੈ ਕਿ ਬਹੁਤ ਸਾਰੇ ਪੈਟਰੋਲ ਸਟੇਸ਼ਨਾਂ ਦੇ ਉਤੇ ਭਾਰਤੀ ਦੀ ਕੰਮ ਕਰਦੇ ਹਨ ਅਤੇ ਇਹ ਲੁਟੇਰੇ ਇਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
    This is not a professional sentence . That mean thief only targeting Indians they just target petrol station because they open on nights and they are not in big malls .. Most of petrol stations located on main Road that is a another reason to target them … Please be a responsible reporter .. Thank Yiu

Comments are closed.

Install Punjabi Akhbar App

Install
×