ਭਾਰਤੀ ਪਰਿਵਾਰ ਦੇ ਘਰ ਚੋਰੀ ਦੇ ਮਾਮਲੇ ਵਿੱਚ ਪੁਲਸ ਨੇ ਕੀਤਾ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ

ਸੋਮਵਾਰ ਨੂੰ ਪੱਛਮੀਂ ਮੈਲਬੋਰਨ ਦੇ ਵਿਲੀਅਮ ਲੈਂਡਿੰਗ ਇਲਾਕੇ ਵਿੱਚ ਰਹਿ ਰਹੇ ਭਾਰਤੀ ਪਰਿਵਾਰ ਦੇ ਘਰ ਚੋਰੀ ਹੋਣ ਦੀ ਖਬਰ ਹੈ।ਪੀੜਤ ਪਰਿਵਾਰ ਮੁਤਾਬਿਕ ਅੱਧੀ ਰਾਤ ਨੂੰ ਚਾਰ ਨੌਜਵਾਨਾਂ ਨੇ ਅਚਾਨਕ ਘਰ ਤੇ ਹਮਲਾ ਕਰ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਰੌਲਾ ਨਾ ਪਾਉਣ ਦੀ ਧਮਕੀ ਦਿੱਤੀ ਗਈ। ਚੋਰ ਘਰ ‘ਚੋ ਕਾਰ,ਮੋਬਾਈਲ ਫੋਨ ਅਤੇ ਆਈ ਪੈਡ ਚੋਰੀ ਕਰਕੇ ਰਫੂ ਚੱਕਰ ਹੋ ਗਏ।ਵਿਕਟੋਰੀਆ ਪੁਲਸ ਨੇ ਇਤਲਾਹ ਮਿਲਣ ਤੇ ਚੋਰੀ ਹੋਈ ਕਾਰ ਦਾ ਦੂਰ ਤੱਕ ਪਿੱਛਾ ਕੀਤਾ ਅਤੇ ਤਕਰੀਬਨ ਇੱਕ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਚੋਰਾਂ ਦੀ ਪੈੜ ਨੱਪਣ ਲਈ ਪੁਲਸ ਵਲੋਂ ਖੁਫੀਆ ਗਸ਼ਤ ਗੱਡੀਆਂ ਅਤੇ ਹੈਲੀਕਾਪਟਰ ਦੀ ਵੀ ਮੱਦਦ ਲਈ ਗਈ।ਇਸ ਭੱਜ-ਨਠ ਦੌਰਾਨ ਪੁਲਸ ਦੀਆਂ ਦੋ ਗੱਡੀਆਂ ਅਤੇ ਚੋਰੀ ਹੋਈ ਕਾਰ ਦਾ ਵੀ ਨੁਕਸਾਨ ਹੋਇਆ।ਪੁਲਸ ਮੁਤਾਬਿਕ ਇਹਨਾਂ ਨੌਜਵਾਨਾਂ ਦੀ ਉਮਰ 14 ਤੋਂ 17 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਲੁੱਟ-ਮਾਰ ਕਰਨ ਦੇ ਮਾਮਲਿਆਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।ਭਾਰਤੀ ਭਾਈਚਾਰੇ ਨੇ ਇਸ ਇਲਾਕੇ ਵਿੱਚ ਪੁਲਸ ਚੌਕਸੀ ਵਧਾਉਣ ਅਤੇ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ।

Install Punjabi Akhbar App

Install
×