ਨਿਊ ਸਾਊਥ ਵੇਲਜ਼ ਵਿੱਚ ‘ਫੋਰ ਏਂਜਲਜ਼ ਲਾਅ’ ਅੱਜ ਤੋਂ ਲਾਗੂ

ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਅੱਜ ਤੋਂ ‘ਫੋਰ ਏਂਜਲਜ਼ ਲਾਅ’ ਲਾਗੂ ਕਰ ਦਿੱਤਾ ਗਿਆ ਹੈ ਜੋ ਕਿ ਬੀਤੇ ਸਾਲ ਸੜਕ ਹਾਦਸੇ ਵਿੱਚ ਮਾਰੇ ਗਏ ਚਾਰ ਜਣਿਆਂ (ਐਂਟਨੀ, ਐਂਜਲੀਨਾ, ਸਿਆਨਾ ਅਬਦੁਲਾ ਅਤੇ ਵੈਰੋਨੀਕ ਸਾਕਰ) ਦੀ ਯਾਦ ਵਿੱਚ ਬਣਾਇਆ ਗਿਆ ਹੈ ਅਤੇ ਹਰ ਉਸ ਵਿਅਕਤੀ ਜਾਂ ਡ੍ਰਾਇਵਰ ਦੇ ਖ਼ਿਲਾਫ਼ ਹੈ ਜੋ ਕਿ ਸ਼ਰਾਬ ਅਤੇ ਗੈਰ-ਕਾਨੂੰਨੀ ਨਸ਼ਿਆਂ ਦਾ ਸੇਵਨ ਕਰਕੇ ਆਪਣੇ ਵਾਹਨ ਚਲਾਉਂਦਾ ਹੈ ਅਤੇ ਅਜਿਹੇ ਹੀ ਦਰਦਨਾਕ ਸੜਕੀ ਹਾਦਸਿਆਂ ਨੂੰ ਅੰਜਾਮ ਦਿੰਦਾ ਹੈ ਜਿਸ ਵਿੱਚ ਕਿ ਮਾਸੂਮ ਅਤੇ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਉਕਤ ਕਾਰਨਾਂ ਕਾਰਨ ਅਜਿਹੀਆਂ ਦੁਰਘਟਨਾਵਾਂ ਆਦਿ ਦੀ ਗਣਨਾ, ਆਮ ਨਾਲੋਂ 23 ਗੁਣਾ ਤੱਕ ਵੱਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਦੇ ਕਾਰਨ -ਜੋ ਕਿ ਸਿੱਧੇ ਤੌਰ ਤੇ ਨਸ਼ਿਆਂ ਨਾਲ ਜੁੜਦੇ ਹਨ, ਹੁਣ ਰਾਜ ਅੰਦਰ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਅਜਿਹੇ ਗੁਨਾਹਗਾਰਾਂ ਨੂੰ ਸਖ਼ਤ ਸਜ਼ਾਵਾਂ ਅਤੇ ਭਾਰੀ ਜੁਰਮਾਨਿਆਂ ਨਾਲ ਪ੍ਰਤਾੜਿਤ ਕੀਤਾ ਜਾਵੇਗਾ।
ਰਿਜਨਲ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਵੀ ਕਿਹਾ ਕਿ ਸਾਲ 2015 ਤੋਂ 2019 ਤੱਕ ਅਜਿਹੀਆਂ ਦੁਰਘਟਨਾਵਾਂ ਵਿੱਚ 98 ਕੀਮਤੀ ਜਾਨਾਂ ਗਈਆਂ ਹਨ ਅਤੇ ਕਾਰਨ ਇੱਕੋ ਹੈ ਕਿ ਅਜਿਹੀਆਂ ਦੁਰਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਡ੍ਰਾਇਵਰ, ਭਾਰੀ ਨਸ਼ੇ ਦੀ ਹਾਲਤ ਵਿੱਚ ਸਨ।
ਇਸ ਕਾਨੂੰਨ ਦੇ ਤਹਿਤ ਪਹਿਲੀ ਗਲਤੀ ਵਿੱਚ ਗੁਨਾਹਗਾਰ ਨੂੰ 12 ਤੋਂ 18 ਮਹੀਨੇ ਦੀ ਕੈਦ ਹੋ ਸਕਦੀ ਹੈ; ਮੁੜ ਤੋਂ ਡ੍ਰਾਇਵਿੰਗ ਕਰਨ ਤੋਂ ਵਰਜਿਆ ਜਾ ਸਕਦਾ ਹੈ; ਦੋਬਾਰਾ ਗਲਤੀ ਕਰਨ ਤੇ ਪੁਲਿਸ ਵੱਲੋਂ ਵ੍ਹਾਈਕਲ ਵੀ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਸਜ਼ਾ ਜਾਂ ਜੁਰਮਾਨਾ ਪਹਿਲਾਂ ਨਾਲੋਂ ਦੁੱਗਣਾ ਕਰ ਦਿੱਤਾ ਜਾਵੇਗਾ।

ਜ਼ਿਆਦਾ ਜਾਣਕਾਰੀ ਆਦਿ ਲਈ https://bit.ly/2SQHaky ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks