ਗੁਰਦੁਆਰਾ ਨਾਨਕਸਰ ਨੂਰ -ਏ-ਖਾਲਸਾ ਗੁਰਮਤਿ ਵਿਦਿਆਲਾ ਦਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਰੱਖਿਆ ਗਿਆ ਨੀਂਹ ਪੱਥਰ

ਫਿਲਾਡੇਲਫੀਆ —ਧੰਨ -ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ , ਨਵੀਂ ਪੀੜ੍ਹੀ ਨੂੰ ਗੁਰਮਤਿ ਕੀਰਤਨ , ਗਤਕਾ , ਬਾਣੀ ਅਤੇ ਬਾਣੇ ਨਾਲ ਜੋੜਣ ਲਈ ਅਤੇ  ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲ਼ਿਆਂ ਦੀ ਮਿੱਠੀ  ਯਾਦ ਵਿੱਚ , ਗੁਰਦੁਆਰਾ ਨਾਨਕਸਰ ਨੂਰ -ਏ-ਖਾਲਸਾ  ਵਿਦਿਆਲਾ ਦਾ ਨੀਂਹ ਪੱਥਰ ਪਿੰਡ ਗੰਡੀਵਿੰਡ ਚੀਮਾਂ ਨੇੜੇ ਅੰਮ੍ਰਿਤਸਰ ਸਾਹਿਬ , ਵਿੱਖੇ ਬੜੀ ਸ਼ਰਧਾ ਅਤੇ ਭਾਵਨਾਂ ਨਾਲ ਰੱਖਿਆ ਗਿਆ , ਇਸ ਅਸਥਾਨ ਦੀ ਸੇਵਾ ਬਾਬਾ ਸੁਖਦੇਵ ਸਿੰਘ ਜੀ , ਪੈਂਨਸੇਲਵੈਨੀਆਂ  ਯੂਐਸਏ  ਵਾਲੇ ਕਰਵਾ ਰਹੇ ਹਨ ਸੰਗਤਾਂ ਵਿੱਚ ਬੜੇ ਚਾਅ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਮੌਕੇ ਬਾਬਾ ਰਵਿੰਦਰਸਿੰਘ ਸਿੰਘ ਜੀ ਤਖਾਣਵੱਧ ਵਾਲ਼ਿਆਂ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ , ਨੂਰ-ਏ-ਖਾਲਸਾ , ਕੀਰਤਨੀ ਜੱਥੇ ਵੱਲੋਂ ਨਾਨਕਸਰ ਦੇ ਸਮੂੰਹ ਮਹਾਂਪੁਰਸ਼ਾਂ ਅਤੇ ਵਿਸ਼ੇਸ਼ ਤੌਰ ਤੇ ਬਾਬਾ ਸੁਖਦੇਵ ਸਿੰਘ ਜੀ , ਬਲੂਮਾਉਂਟੇਨ , ਪੈਨਸਿਲਵੇਨੀਆ ਵਾਲ਼ਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਗੁਰਦੁਆਰਾ ਨਾਨਕਸਰ ਨੂਰ-ਏ-ਖਾਲਸਾ ਗੁਰਮਤਿ ਵਿਦਿਆਲੇ ਦੀ ਸੇਵਾ ਕਰਵਾ ਰਹੇ ਹਨ ਜੀ।

Install Punjabi Akhbar App

Install
×