ਸ੍ਰੀ ਗੁਰੁ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਨੌਸ਼ਹਿਰਾ ਪਨੂੰਆ ਸਕੂਲ ਦੀ ਬਾਉਂਡਰੀ ਦੀਵਾਰ ਅਤੇ ਦੂਜੀ ਮੰਜਲ ਦਾ ਨੀਂਹ ਪੱਥਰ ਰਖਿਆ

ttphotopawan 01ਚੀਫ ਖਾਲਸਾ ਦੀਵਾਨ ਅਧੀਨ ਸਫਲਤਾਪੂਰਵਕ ਚੱਲ ਰਹੇ ੫੦ ਸਕੂਲਾਂ  ਦੁਆਰਾ ਦਿੱਤੀ ਜਾ ਰਹੀ ਉਚ ਪੱਧਰੀ ਅਤੇ  ਮਿਆਰੀ ਵਿਦਿਆ ਕਾਰਨ ਚੀਫ ਖਾਲਸਾ ਦੀਵਾਨ ਦੀ ਇਕ ਨਿਵੇਕਲੀ ਪਛਾਣ ਬਣ ਚੁੱਕੀ ਹੈ। ਇਸੇ ਕਰਕੇ ਪੰਜਾਬ ਸਰਕਾਰ ਵਲੋਂ  ਧਾਂਧਰਾ( ਲੁਧਿਆਣਾ), ਉੱਚਾ ਪਿੰਡ (ਕਪੂਰਥਲਾ) ਅਤੇ ਨੌਸ਼ਹਿਰਾ ਪਨੂੰਆ (ਤਰਨਤਾਰਨ) ਵਿਖੇ ਤਿੰਨ ਆਦਰਸ਼ ਸਕੂਲ ਚੀਫ ਖਾਲਸਾ ਦੀਵਾਨ ਦੇ ਜਿੰਮੇਦਾਰ ਹੱਥਾਂ ਵਿਚ ਸੌਂਪੇ ਗਏ ਹਨ। ਜਿਹਨਾਂ ਵਿੱਚੋਂ  ਸ੍ਰੀ ਗੁਰੁ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਨੌਸ਼ਹਿਰਾ ਪਨੂੰਆ (ਤਰਨਤਾਰਨ) ਵਿਖੇ ਸਕੂਲ ਦੀ ਬਾਉਂਡਰੀ ਦੀਵਾਰ ਅਤੇ ਦੂਜੀ ਮੰਜਲ ਦਾ ਨੀਂਹ ਪੱਥਰ ਰਖਿਆ ਗਿਆ। ਪ੍ਰੋਗਰਾਮ ਵਿਚ ਪ੍ਰਧਾਨ, ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿਸੀਪਲ ਮਨੀਸ਼ਾ ਵਰਮਾ  ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ  ਜਪੁਜੀ ਸਾਹਿਬ ਦੇ ਪਾਠ ਨਾਲ ਹੋਈ ।ਉਪਰੰਤ ਰਾਗੀ ਜੱਥਾ ਭਾਈ ਗੁਰਦਾਸ ਜੀ ਨੇ  ਇਲਾਹੀ ਬਾਣੀ  ਵਿਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸ: ਚਰਨਜੀਤ ਸਿੰਘ ਚੱਢਾ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਉਪਰੰਤ ੧੧ ਏਕੜ ਵਿਚ  ਫੈਲੇ ਸਕੂਲ  ਦੀ ਬਾਉਂਡਰੀ ਦੀਵਾਰ ਅਤੇ ਦੂਜੀ ਮੰਜਲ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਪ੍ਰਧਾਨ ਸ: ਚੱਢਾ  ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦਾ ਸੁਪਨਾ ਹੈ ਕਿ ਇਸ ਦੀ ਸਰਪ੍ਰਸਤੀ ਹੇਠ ਆਉਣ ਵਾਲੇ ਗ੍ਰਾਮੀਣ  ਸਕੂਲ ਵੀ ਸ਼ਹਿਰੀ ਸਕੂਲਾਂ ਵਾਂਗ ਹਰ ਪਖੋਂ ਅਪਗ੍ਰੇਡ ਹੋ ਸੱਕਣ।ਪਿੰਡਾਂ ਦੇ ਬੱਚੇ ਸਰੀਰ ਅਤੇ  ਪੜਾਈ ਪਖੋਂ ਸ਼ਹਿਰੀਆਂ ਤੋਂ ਕਿਸੇ ਪਾਸਿਓਂ ਵੀ ਘੱਟ ਨਹੀਂ ਹੁੰਦੇ। ਸੋ ਚੀਫ ਖਾਲਸਾ ਦੀਵਾਨ ਵਲੋਂ ਪੇਂਡੂ ਖੇਤਰਾਂ ਦੇ ਸਕੂਲਾਂ ਨੂੰ ਵੀ ਹਾਈ ਟੈਕ  ਸਿਖਿਆਂ ਨਾਲ ਜੌੜਣ ਅਤੇ  ਪੇਂਡੂ ਵਿਦਿਆਰਥੀਆਂ  ਨੂੰ  ਨਵੀ ਤਕਨੀਕੀ ਸਿਖਿਆ ਅਤੇ ਮਾਡਰਨ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਦਰਸ਼  ਸਕੂਲਾਂ ਵਿਚ ਬਚਿਆਂ ਨੂੰ ਮੁਫਤ ਪੜਾਈ, ਕਿਤਾਬਾਂ, ਯੂਨੀਫਾਰਮਾਂ, ਮਿਡ ਡੇਅ ਮੀਲ  ਅਤੇ ਹੋਰ ਸੁਵਿਧਾਵਾਂ ਦਿੱਤੀਆ ਜਾਂਦੀਆਂ ਹਨ। ਇਹਨਾਂ ਸੁਵਿਧਾਵਾਂ ਦੇ ਨਾਲ ਨਾਲ ਉਹਨਾਂ ਨੂੰ ਚੀਫ ਖਾਲਸਾ ਦੀਵਾਨ ਵਲੋਂ ਇਸ ਅਧੀਨ ਆਉਣ ਵਾਲੇ ਦੂਜੇ ਸਕੂਲਾਂ ਵਾਂਗ ਹੀ ਮਾਡਰਨ ਇਨਫਰਾ ਸਟਰਕਚਰ ਅਤੇ ਉਚ ਪੱਧਰੀ ਸਿਖਿਆ ਵੀ ਦਿੱਤੀ ਜਾਵੇਗੀ।
ਇਸ ਸੰਬੰਧ ਵਿਚ ਉਹਨਾਂ ਮੈੰਬਰ ਇੰਚਾਰਜ ਅਤੇ ਐਡੀਸ਼ਨਲ ਸੈਕਟਰੀ, ਸੀ ਕੇ ਡੀ  ਸ: ਹਰਜੀਤ ਸਿੰਘ ਦੇ ਸਕੂਲ ਦੇ ਵਿਕਾਸ ਕਾਰਜਾਂ ਲਈ ਕੀਤੇ ਅਣੱਥਕ ਯਤਨਾਂ  ਅਤੇ ਮਿਹਨਤ ਦੀ  ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ  ਸ: ਉਜਾਗਰ ਸਿੰਘ , ਸ: ਚਰਨਜੀਤ ਸਿੰਘ ਕੋਠੀ ਵਾਲੇ, ਸ: ਹਰਮਿੰਦਰ ਸਿੰਘ, ਸ: ਸੰਤੋਖ ਸਿੰਘ ਸੇਠੀ , ਸ: ਜੋਗਿੰਦਰ ਸਿੰਘ, ਸ: ਅਜੀਤ ਸਿੰਘ ਤੁੱਲੀ, ਸ: ਅਰਿਦਮਨ ਸਿੰਘ ਮਾਹਲ, ਸ ਗੁਰਪ੍ਰੀਤ ਸਿੰਘ ਸੇਠੀ, ਸ: ਕੁਲਜੀਤ ਸਿੰਘ ਸਾਹਨੀ, ਸ: ਕੁਲਜੀਤ ਸਿੰਘ ਸਿੰਘ ਬ੍ਰਦਰਜ, ਸ:: ਨਵਤੇਜ ਸਿੰਘ, ਸ: ਗੁਰਿੰਦਰ ਸਿੰਘ, ਵਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪ੍ਰਿਸੀਪਲਜ ਸਮੇਤ ਚੀਫ ਖਾਲਸਾ ਦੀਵਾਨ ਦੀਆਂ ਹੋਰ ਵੀ ਸ਼ਖਸੀਅਤਾਂ ਸ਼ਾਮਲ ਸਨ।

ਤਰਨ ਤਾਰਨ, (ਪਵਨ ਬੁੱਗੀ)

pawan5058@gmail.com