4 ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਫਾਊਂਡੇਸ਼ਨ ਵੱਲੋਂ 35 ਹਜਾਰ ਰੁਪਏ ਦੀ ਮੱਦਦ

(ਮਰੀਜ਼ ਦਾ ਹਾਲਚਾਲ ਜਾਨਣ ਸਮੇਂ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਤਵੰਤੇ)
(ਮਰੀਜ਼ ਦਾ ਹਾਲਚਾਲ ਜਾਨਣ ਸਮੇਂ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਤਵੰਤੇ)

ਫਰੀਦਕੋਟ 20 ਜੁਲਾਈ — ਸੇਵ ਹਿਊਮੈਨਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ 4 ਵੱਖ-ਵੱਖ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ।ਮਰੀਜ਼ਾਂ ਦਾ ਹਾਲ-ਚਾਲ ਜਾਨਣ ਪਹੁੰਚੇ ਫਾਊਂਡੇਸ਼ਨ ਦੇઠਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਜਾਖਾਨਾ ਨਾਲ ਸਬੰਧਤ ਮਲਕੀਤ ਕੌਰ ਮਿੱਡ ਡੇਅ ਮੀਲ ਵਰਕਰ ਦਾ ਤਿਲਕ ਕੇ ਡਿੱਗਣ ਕਾਰਨ ਸੱਜਾ ਪੱਟ ਟੁੱਟ ਗਿਆ ਸੀ ਅਤੇ ਸੱਜਾ ਹੱਥ ਵੀ ਜਖਮੀ ਹੋ ਗਿਆ ਸੀ।ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਇਸ ਮਰੀਜ਼ ਦੀ ਆਰਥਿਕ ਹਾਲਤ ਨੂੰ ਜਾਨਣ ਮਗਰੋਂ ਫਾਊਂਡੇਸ਼ਨ ਵੱਲੋਂ 10 ਹਜਾਰ ਰੁਪਏ ਦੀ ਇਲਾਜ ਵਿੱਚ ਮੱਦਦ ਕੀਤੀ ਗਈ।ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਹੱਡੀਆਂ ਦੇ ਵਿਭਾਗ ਅਤੇ ਬਰਨ ਯੂਨਿਟ ਵਿੱਚ ਦਾਖਲ ਕ੍ਰਮਵਾਰ ਲੋੜਵੰਦ ਮਰੀਜ਼ਾਂ ਬੇਗੋ ਵਾਸੀ ਭਦੌੜ ਨੂੰ 5 ਹਜਾਰ ਰੁਪਏ ਅਤੇ ਕੁਲਦੀਪ ਸ਼ਰਮਾ ਵਾਸੀ ਗੋਨਿਆਣਾ ਨੂੰ 10 ਹਜਾਰ ਰੁਪਏ ਦੀ ਇਲਾਜ ਵਿੱਚ ਮੱਦਦ ਸੌਂਪੀ ਗਈ।ਇਸੇ ਤਰ੍ਹਾਂ ਹੀ ਗੋਂਦਾਰਾ ਵਾਸੀ ਦਿਹਾੜੀਦਾਰ ਮਜ਼ਦੂਰ ਕੁਲਦੀਪ ਸਿੰਘ, ਜੋ ਕਿ ਖੂਨ ਦੀ ਕਮੀ ਅਤੇ ਹੋਰ ਕਈ ਸਮੱਸਿਆਵਾਂ ਤੋਂ ਪੀੜ੍ਹਿਤ ਹੈ ਅਤੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਹੈ, ਨੂੰ ਇਲਾਜ ਲਈ 10 ਹਜਾਰ ਰੁਪਏ ਦੀ ਮੱਦਦ ਕੀਤੀ ਗਈ।ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਹਾਜਰ ਹਰਪ੍ਰੀਤ ਸਿੰਘ ਭਿੰਡਰ, ਨਿਰਪਿੰਦਰ ਸਿੰਘ ਗੁੱਗੂ ਅਤੇ ਰਾਜਪਾਲ ਸਿੰਘ ਰਾਮਗੜ੍ਹੀਆ ਨੇ ਸੇਵ ਹਿਊਮੈਨਟੀ ਫਾਊਂਡੇਸ਼ਨ ਨੂੰ ਸਹਿਯੋਗ ਕਰਨ ਵਾਲੇ ਸਮੂਹ ਦਾਨੀ ਸੱਜਣਾ ਦਾ ਧੰਨਵਾਦ ਕੀਤਾ।

Install Punjabi Akhbar App

Install
×