ਉਪਰਲੇ ਸਦਨ ਵਿੱਚ ਲਿਬਰਲਾਂ ਦਾ ਪੱਤਾ ਸਾਫ਼
ਆਸਟ੍ਰੇਲੀਆਈ ਚੋਣ ਕਮਿਸ਼ਨ ਨੇ ਏ.ਸੀ.ਟੀ. ਦੇ ਚੋਣ ਨਤੀਜੇ ਐਲਾਨ ਦਿੱਤੇ ਹਨ ਅਤੇ ਹੈਰਾਨੀਜਨਕ ਗੱਲ ਇਹ ਰਹੀ ਕਿ ਉਪਰਲੇ ਸਦਨ ਵਾਸਤੇ ਇਹ ਦੋ ਸੀਟਾਂ ਉਪਰ ਸਾਬਕਾ ਵੈਲਾਬੀਜ਼ ਕਪਤਾਨ ਡੇਵਿਡ ਪੋਕੋਕ ਅਤੇ ਖ਼ਜ਼ਾਨਾ ਮੰਤਰੀ ਕੈਟੀ ਗਾਲਾਘਰ ਸੈਨੇਟਰ ਚੁਣੇ ਗਏ ਹਨ ਅਤੇ ਲਿਬਰਲ ਪਾਰਟੀ ਦਾ ਪੂਰਾ ਪੱਤਾ ਹੀ ਸਾਫ਼ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇੱਦਾਂ ਸਾਲ 1975 ਤੋਂ ਬਾਅਦ ਇਸ ਵਾਰੀ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹੈ।
ਡੇਵਿਡ ਪੋਕੋਕ ਨੇ, ਮੌਜੂਦਾ ਸੈਨੇਟਰ ਸ੍ਰੀ ਸੈਸਲਜਾ ਨੂੰ ਹਰਾਇਆ ਹੈ ਜੋ ਕਿ ਬੀਤੇ 9 ਸਾਲਾਂ ਤੋਂ ਇੱਥੋਂ ਦੇ ਸੈਨੇਟਰ ਰਹੇ ਹਨ।
ਚੋਣ ਕਮਿਸ਼ਨ ਵੱਲੋਂ, ਅੱਜ ਹੀ, ਦੇਰ ਸ਼ਾਮ ਤੱਕ, ਨਾਰਦਰਨ ਟੈਰਿਟਰੀ ਦੇ ਨਤੀਜੇ ਵੀ ਐਲਾਨ ਦਿੱਤੇ ਜਾਣੇ ਹਨ। ਇਸ ਖੇਤਰ ਵਿੱਚ ਦੋ ਇੰਡੀਜੀਨਸ ਮਹਿਲਾਵਾਂ -ਲੇਬਰ ਪਾਰਟੀ ਦੀ ਮੈਲਾਰਨਡਿਰੀ ਮੈਕਕਾਰਥੀ ਅਤੇ ਕੰਟਰੀ ਲਿਬਰਲ ਪਾਰਟੀ ਦੀ ਜਸਿੰਟਾ ਨੈਂਪੀਜਿਨਪਾ ਪਰਾਈਸ, ਦੰਗਲ ਵਿੱਚ ਹਨ ਅਤੇ ਇਨ੍ਹਾਂ ਦੇ ਜਿੱਤਣ ਦੀ ਪੂਰੀ ਉਮੀਦ ਲਗਾਈ ਜਾ ਰਹੀ ਹੈ।