ਬੰਜਾਲੰਗ ਖੇਤਰ ਦੇ ਇੱਕ ਨਵਯੁਵਕ ਨੂੰ ਪ੍ਰਤਾੜਿਤ ਕਰਨ ਦੇ ਦੋਸ਼ਾਂ ਹੇਠ ਸਾਬਕਾ ਪੁਲਿਸ ਅਧਿਕਾਰੀ ਨਾਮਜ਼ਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਤੰਬਰ 2019 ਵਿੱਚ ਨਿਊ ਸਾਊਥ ਵੇਲਜ਼ ਦੇ ਨਾਰਦਰਨ ਰਿਵਰਜ਼ ਖੇਤਰ ਵਿੱਚ ਇੱਕ 17 ਸਾਲਾਂ ਦੇ ਨਵਯੁਵਕ ਨੂੰ ਪ੍ਰਤਾੜਿਤ ਕਰਨ ਦੇ ਦੋਸ਼ਾਂ ਹੇਠ ਸਾਬਕਾ ਪੁਲਿਸ ਅਧਿਕਾਰੀ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਪੀੜਿਤ ਪਰਵਾਰ ਦਾ ਕਹਿਣਾ ਹੈ ਕਿ ਸਰਕਾਰ ਕੋਈ ਅਜਿਹੇ ਕਾਇਦੇ ਕਾਨੂੰਨ ਬਣਾਏਗੀ ਜਿਸ ਨਾਲ ਕਿ ਪੁਲਿਸ ਦੀਆਂ ਇੰਡੀਜੀਨਸਾਂ ਨਾਲ ਹੋ ਰਹੀਆਂ ਅਜਿਹੀਆਂ ਕਾਰਵਾਈਆਂ ਨੂੰ ਨੱਥ ਪਵੇਗੀ। ਸਬੂਤਾਂ ਵਿੱਚ ਸਾਫ ਜ਼ਾਹਿਰ ਹੈ ਕਿ ਉਕਤ ਨਵਯੁਵਕ ਬੰਜਾਲੰਗ ਖੇਤਰ ਵਿੱਚ ਰਾਤ ਦੇ ਸਮੇਂ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਨਿਊ ਸਾਊਥ ਵੇਲਜ਼ ਦੇ ਤਿੰਨ ਪੁਲਿਸ ਵਾਲਿਆਂ ਨੇ ਉਸਦਾ ਪਿੱਛਾ ਕੀਤਾ ਅਤੇ ਫੇਰ ਉਸਨੂੰ ਘੇਰ ਕੇ ਉਸ ਦੇ ਸਿਰ ਵਿੱਚ ਡੰਡਾ ਦੇ ਮਾਰਿਆ। ਬੀਤੇ ਕੱਲ੍ਹ ਸੋਮਵਾਰ ਨੂੰ ਪੁਲਿਸ ਵੱਲੋਂ ਹੀ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਕਿ ਇਸ ਸਬੰਧੀ ਇੱਕ ਸਾਬਕਾਰ ਪੁਲਿਸ ਅਧਿਕਾਰੀ ਨੂੰ ਨਾਮਜ਼ਦ ਕੀਤਾ ਗਿਆ ਹੈ। ਉਕਤ ਪੁਲਿਸ ਅਧਿਕਾਰੀ ਜਿਹੜਾ ਕਿ ਇਸ ਸਮੇਂ 40 ਸਾਲਾਂ ਦਾ ਹੈ, ਹੁਣ ਪੁਲਿਸ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਚੁਕਿਆ ਹੈ ਅਤੇ ਹੁਣ ਉਸਨੂੰ ਅਦਾਲਤ ਵਿੱਚ 22 ਮਾਰਚ ਨੂੰ ਹਾਜ਼ਿਰ ਹੋਣ ਲਈ ਕਿਹਾ ਗਿਆ ਹੈ। ਸੋਲੀਸਿਟਰ -ਜੋ ਫਾਹੇ ਅਨੁਸਾਰ, ਪੁਲਿਸ ਪ੍ਰਸ਼ਾਸਨ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉਪਰ ਨਹੀਂ ਹੁੰਦਾ ਅਤੇ ਕਦੀ ਨਾ ਕਦੀ ਕਾਨੂੰਨ ਦੇ ਹੱਥੇ ਚੜ੍ਹ ਹੀ ਜਾਂਦਾ ਹੈ।

Install Punjabi Akhbar App

Install
×