ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਟਵਿਟਰ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੇਸ਼ ਦੇ ਹਜ਼ਾਰਾਂ ਲੱਖਾਂ ਨਾਗਰਿਕਾਂ ਵਾਂਗ ਉਹ ਵੀ ਕਰੋਨਾ ਪਾਜ਼ਿਟਿਵ ਆ ਗਏ ਹਨ ਅਤੇ ਹੁਣ ਉਹ ਆਈਸੋਲੇਸ਼ਨ ਵਿੱਚ ਹਨ।
ਉਨ੍ਹਾਂ ਕਿਹਾ ਕਿ ਇਹ ਕਰੋਨਾ ਦੀ ਤਾਜ਼ੀ ਲਹਿਰ ਨੇ ਬਹੁਤ ਜਣਿਆਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ ਅਤੇ ਇਸ ਨਾਲ ਹਰ ਕਿਸੀ ਉਪਰ ਇੱਕ ਵਾਧੂ ਦਾ ਭਾਰ ਪਿਆ ਹੈ ਜਿਸ ਨਾਲ ਹਰ ਇੱਕ ਦੀ ਸੋਚਣੀ ਸਮਝਣੀ ਉਪਰ ਵੀ ਵਿਪਰੀਤ ਅਸਰ ਹੋਇਆ ਹੈ। ਇਸ ਵਾਸਤੇ ਗੁਜ਼ਾਰਿਸ਼ ਹੈ ਕਿ ਫਰੰਟ ਲਾਈਨ ਉਪਰ ਕੰਮ ਕਰਨ ਵਾਲਿਆਂ ਨਾਲ ਆਪਾਂ ਸੁਚੱਜਾ ਵਿਵਹਾਰ ਕਰੀਏ ਅਤੇ ਉਨ੍ਹਾਂ ਨਾਲ ਹਮੇਸ਼ਾ ਪਿਆਰ ਨਾਲ ਬੋਲੀਏ। ਉਨ੍ਹਾਂ ਨੂੰ ਵੀ ਹੁਣ 20 ਸਾਲ ਹੋ ਗਏ ਹਨ ਇਸ ਬਿਮਾਰੀ ਨਾਲ ਜੂਝਦਿਆਂ ਅਤੇ ਆਪਣੀ ਜਾਨ ਤਲੀ ਤੇ ਰੱਖ ਕੇ ਵੀ ਉਹ ਸਾਡੀ ਸੇਵਾ ਕਰ ਰਹੇ ਹਨ।
ਉਨ੍ਹਾਂ ਤੋਂ ਇਲਾਵਾ, ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਨੇ ਵੀ ਟਵਿਟਰ ਦੇ ਜ਼ਰੀਏ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਵੀ ਕਰੋਨਾ ਰਿਪੋਰਟ ਪਾਜ਼ਿਟਿਵ ਆ ਗਈ ਹੈ ਅਤੇ ਉਹ ਵੀ ਆਪਣੇ ਪਰਿਵਾਰ ਸਮੇਤ ਆਈਸੋਲੇਸ਼ਨ ਵਿੱਚ ਹਨ।
ਹਾਲ ਦੀ ਘੜੀ, ਮੌਜੂਦਾ ਰੱਖਿਆ ਮੰਤਰੀ -ਪੀਟਰ ਡਟਨ ਨੂੰ ਵੀ ਥੋੜ੍ਹਾ ਬੁਖਾਰ ਅਤੇ ਗਲੇ ਵਿੱਚ ਖ਼ਰਾਸ਼ ਕਾਰਨ ਹਸਪਤਾਲ ਭਰਤੀ ਹੋਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵਾਇਰਸ ਸ਼ਾਇਦ ਅਮਰੀਕਾ ਫੇਰੀ ਦੌਰਾਨ ਚੰਭੜ ਗਿਆ ਹੈ ਅਤੇ ਹੁਣ ਉਹ ਵੀ ਆਈਸੋਲੇਸ਼ਨ ਵਿੱਚ ਹਨ।