1970ਵਿਆਂ ਵਿੱਚ ਗੁਨਾਹ ਕਰਨ ਖ਼ਾਤਰ, ਤੈਰਾਕੀ ਓਲੰਪੀਅਨ ਕੋਚ ਗ੍ਰਿਫ਼ਤਾਰ

ਮੰਨੇ ਪ੍ਰਮੰਨੇ ਓਲੰਪੀਅਨ ਕੋਚ -ਡਿਕ ਕੇਨ ਜੋ ਕਿ ਇਸ ਸਮੇਂ ਬਜ਼ੁਰਗ ਅਵਸਥਾ ਵਿੱਚ ਹਨ, ਨੂੰ ਪੁਲਿਸ ਨੇ, 1970ਵਿਆਂ ਦੌਰਾਨ, ਜਦੋਂ ਉਹ ਤੈਰਾਕੀ ਦੇ ਕੋਚ ਸਨ, ਨੌਜਵਾਨ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਦੇ ਜੁਰਮ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
ਬੀਤੇ ਸਾਲ ਜਨਵਰੀ ਵਿੱਚ, ਨਿਊ ਸਾਊਥ ਪੁਲਿਸ ਨੂੰ ਇੱਕ ਮਹਿਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਕਤ ਕੋਚ ਨੇ 1970ਵਿਆਂ ਦੌਰਾਨ, ਬਹੁਤ ਸਾਰੀਆਂ ਮਾਸੂਮ ਤੈਰਾਕੀ ਦੀਆਂ ਖਿਡਾਰਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ ਜੋ ਕਿ ਇਸ ਕੋਚ ਅਧੀਨ ਹੀ ਤੈਰਾਕੀ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ ਸਨ।
ਪੁਲਿਸ ਨੇ ਇੱਕ ਖਾਸ ਟੀਮ ਦਾ ਗਠਨ ਕੀਤਾ ਅਤੇ ਸ਼ਿਕਾਇਤ ਦੀ ਪੜਤਾਲ ਕਰਨ ਤੇ ਪਾਇਆ ਕਿ ਇੱਕ ਹੋਰ ਮਹਿਲਾ ਵੀ ਅਜਿਹੀ ਹੀ ਹਰਕਤ ਦਾ ਉਸ ਸਮੇਂ ਸ਼ਿਕਾਰ ਹੋਈ ਸੀ ਜੋ ਕਿ ਹੁਣ ਆਪਣੀ ਸ਼ਿਕਾਇਤ ਨਾਲ ਸਾਹਮਣੇ ਆਈ ਹੈ।
ਕੇਨ, ਜੋ ਕਿ ਇਸ ਸਮੇਂ 76 ਸਾਲਾਂ ਦੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਕੋਂਡਲ ਪਾਰਕ ਵਾਲੇ ਘਰ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੈਂਕਸਟਾਊਨ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ।
ਹੋਰ ਜਾਣਕਾਰੀ ਦਾ ਇੰਤਜ਼ਾਰ ਹੈ।