47 ਸਾਲਾਂ ਦੇ ਸਕਾਟ ਮਿਲਰ ਜੋ ਕਿ ਇੱਕ ਸਾਬਕਾ ਓਲੰਪਿਕ ਖਿਡਾਰੀ ਹੈ, ਨੂੰ ਨਸ਼ੇ (ਹੈਰੋਈਨ) ਸਪਲਾਈ ਕਰਨ ਦੇ ਜੁਰਮ ਹੇਠ, ਡੋਅਨਿੰਗ ਸੈਂਟਰ ਜ਼ਿਲ੍ਹਾ ਅਦਾਲਤ ਵੱਲੋਂ 5 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਮਿਲਰ ਜੋ ਕਿ ਬੀਤੇ ਸਾਲ 2021 ਦੇ ਫਰਵਰੀ ਮਹੀਨੇ ਤੋਂ ਹੀ ਪੁਲਿਸ ਦੀ ਹਿਰਾਸਤ ਵਿੱਚ ਹੈ, ਦਾ ਇਹ ਸਮਾਂ ਵੀ ਉਸਦੀ ਸਜ਼ਾ ਵਿੱਚ ਜੋੜ ਦਿੱਤਾ ਗਿਆ ਹੈ ਅਤੇ ਕੁੱਲ ਸਜ਼ਾ ਦੇ 3 ਸਾਲਾਂ ਬਾਅਦ ਉਹ ਪੈਰੋਲ ਵਾਸਤੇ ਅਰਜ਼ੀ ਦੇ ਸਕਦਾ ਹੈ।
ਜ਼ਿਕਰਯੋਗ ਹੈ ਕਿ ਮਿਲਰ ਨੇ ਸਾਲ 1996 ਦੌਰਾਨ ਹੋਈਆਂ ਓਲੰਪਿਕ ਖੇਡਾਂ ਵਿੱਚ ਤੈਰਾਕੀ ਦੀ ਸਪਰਦਾ ਵਿੱਚ, ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ ਅਤੇ ਇਸਤੋਂ ਉਸ ਨੇ ਦੁਖੀ ਹੋ ਕੇ ਕਿਹਾ ਸੀ ਕਿ ਉਹ ਸੋਨੇ ਦਾ ਤਗਮਾ ਪ੍ਰਾਪਤ ਨਹੀਂ ਕਰ ਸਕਿਆ ਇਸ ਨਾਲ ਉਹ ਬੁਰੀ ਤਰ੍ਹਾਂ ਟੁੱਟ ਗਿਆ ਹੈ।
ਇਸਤੋਂ ਬਾਅਦ ਉਹ ਅਪਸੈਟ ਰਹਿਣ ਲੱਗ ਪਿਆ ਸੀ ਅਤੇ ਉਸ ਦੇ ਕੋਚ ਨੇ ਵੀ ਕਿਹਾ ਸੀ ਕਿ ਉਹ ਡਿਪਰੈਸ਼ਨ ਵਿੱਚ ਰਹਿ ਰਿਹਾ ਸੀ।
ਫਰਵਰੀ 16, 2021 ਨੂੰ ਉਹ ਨਸ਼ੇ ਸਪਲਾਈ ਕਰਦਾ ਫੜ੍ਹਿਆ ਗਿਆ ਸੀ ਅਤੇ ਉਦੋਂ ਤੋਂ ਹੀ ਪੁਲਿਸ ਦੀ ਹਿਰਾਸਤ ਵਿੱਚ ਹੈ।