ਨਿਊ ਸਾਊਥ ਵੇਲਜ਼ ਦੇ ਸਾਬਕਾ ਐਮ. ਪੀ. ਉਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ -ਹੋਵੇਗੀ ਤਹਿਕੀਕਾਤ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੇ ਲਿਬਰਲ ਪਾਰਟੀ ਨਾਲ ਸਬੰਧਤ ਸਾਬਕਾ ਐਮ. ਪੀ. ਡੇਰਿਲ ਮੈਗੁਆਇਰ ਉਪਰ 2018 ਸਾਲ ਅੰਦਰ, ਆਪਣੇ ਰਸੂਖ ਅਤੇ ਤਾਕਤ ਦੀ ਬਦੌਲਤ ਪੈਸੇ ਇਕੱਠੇ ਕਰਨ ਸਬੰਧਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਸਨ ਅਤੇ ਹੁਣ ਇਸ ਦੀ ਤਹਿਕੀਕਾਤ ਰਾਜ ਦੀ ਆਈ.ਸੀ.ਏ.ਸੀ. (Independent Commission Against Corruption) ਨੂੰ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਐਮ.ਪੀ. ਨੇ 2018 ਵਿੱਚ ਇਲਜ਼ਾਮ ਲੱਗਣ ਤੇ ਵਾਗਾ ਵਾਗਾ ਹਲਕੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਏਜੰਸੀ ਕੋਲ ਉਕਤ ਐਮ.ਪੀ. ਦੇ ਖ਼ਿਲਾਫ਼ ਇੱਕ ਸੀਕਰੇਟ ਫੋਨ ਟੈਪਿੰਗ ਵੀ ਹੈ ਜਿਸ ਰਾਹੀਂ ਇਹ ਸਾਬਿਤ ਹੋ ਰਿਹਾ ਹੈ ਕਿ ਐਮ.ਪੀ. ਨੇ ਇੱਕ ਚੀਨੀ ਗ੍ਰਾਹਕ ਕੋਲੋਂ ਭਾਰੀ ਨਕਦੀ ਦਾ ਲੈਣ ਦੇਣ ਵੀ ਕੀਤਾ ਹੈ। ਇਸ ਤਹਿਕੀਕਾਤ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਮਾਣਯੋਗ ਜੱਜ ਰੁਥ ਮੈਕਕੋਲ ਕਰਨਗੇ।

Install Punjabi Akhbar App

Install
×