ਲਿਬਰਲ ਪਾਰਟੀ ਦੇ ਸਾਬਕਾ ਨੇਤਾ ਐਂਡ੍ਰਿਊ ਪੀਕਾਕ ਦਾ ਅਮਰੀਕਾ ਵਿੱਚ ਦਿਹਾਂਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸੀ੍ਰ ਐਂਡ੍ਰਿਊ ਪੀਕਾਕ, ਜੋ ਕਿ ਲੇਬਰ ਪਾਰਟੀ ਦੇ ਉਘੇ ਲੀਡਰ ਰਹੇ ਹਨ ਅਤੇ ਉਨ੍ਹਾਂ ਨੇ 1975 ਤੋਂ 1980 ਤੱਕ, ਮੈਲਕਮ ਫਿਰੇਜ਼ਰ ਦੀ ਸਰਕਾਰ ਸਮੇਂ ਲਿਬਰਲ ਪਾਰਟੀ ਦੇ ਨੇਤਾ ਅਤੇ ਬਾਹਰੀ ਦੇਸ਼ਾਂ ਦੇ ਮਾਮਲਿਆਂ ਸਬੰਧੀ ਵਿਭਾਗਾਂ ਦੇ ਮੰਤਰੀ (Foreign Minister) ਦੀ ਭੂਮਿਕਾ ਵੀ ਨਿਭਾਈ ਸੀ ਅਤੇ ਬਾਅਦ ਵਿੱਚ ਸਾਲ 1984 ਅਤੇ 1990 ਦੀਆਂ ਚੋਣਾਂ, ਬਾਬ ਹਾਅਕ ਤੋਂ ਹਾਰ ਗਏ ਸਨ, ਦਾ ਦਿਹਾਂਤ ਅਮਰੀਕਾ ਵਿੱਚ ਹੋ ਗਿਆ। ਉਹ 82 ਸਾਲਾਂ ਦੇ ਸਨ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇਸ ਉਪਰ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਐਂਡ੍ਰਿਊ ਪੀਕਾਕ ਜਿੱਥੇ, ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਸਨ, ਉਥੇ ਉਹ ਬਹੁਤ ਵਧੀਆ ਇਨਸਾਨ ਵੀ ਸਨ ਅਤੇ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਖ਼ਜ਼ਾਨਚੀ ਵਜੋਂ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਕਿ ਕਿ ਸ੍ਰੀ ਪੀਕਾਕ ਨੇ ਪੂਰੇ ਤਿੰਨ ਦਸ਼ਕਾਂ ਤੱਕ ਲਿਬਰਲ ਪਾਰਟੀ ਵਿੱਚ ਰਹਿ ਕੇ ਆਸਟ੍ਰੇਲੀਆ ਦੀ ਸੇਵਾ ਵਿੱਚ ਅਹਿਮ ਕਾਰਜ ਕੀਤੇ ਸਨ ਅਤੇ ਦੇਸ਼ ਨੂੰ ਨਵੀਆਂ ਲੀਹਾਂ ਉਪਰ ਲਿਆਉਣ ਵਿੱਚ ਦਿਨ ਰਾਤ ਇੱਕ ਕਰਕੇ ਮਦਦ ਕੀਤੀ ਸੀ।
ਉਨ੍ਹਾਂ ਨੇ ਸ੍ਰੀ ਪੀਕਾਕ ਦੀ ਪਤਨੀ -ਪੈਨੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਲਈ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਸ੍ਰੀ ਪੀਕਾਕ ਦੀ ਬੇਟੀ -ਐਨੀ ਨੇ ਵੀ ਸ਼ੋਸ਼ਲ ਮੀਡੀਆ ਉਪਰ ਪਾਇਆ ਕਿ ਉਸ ਦੇ ਪਿਤਾ ਬਹੁਤ ਵਧੀਆ ਪਿਤਾ ਸਾਬਿਤ ਹੋਏ ਸਨ ਅਤੇ ਹੁਣ ਉਹ ਦੇਹੀ ਤੌਰ ਤੇ ਵਿਛੜ ਗਏ ਹਨ ਪਰੰਤੂ ਉਹ ਹਮੇਸ਼ਾ ਸਾਡੇ ਨਾਲ ਰਹਿਣਗੇ ਅਤੇ ਸਾਨੂੰ ਨਵੀਆਂ ਰਾਹਾਂ ਵੱਲ ਵਧਣ ਵਾਸਤੇ ਪ੍ਰੇਰਦੇ ਰਹਿਣਗੇ।
ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ -ਜੈਫ ਕੈਨੈਟ ਨੇ ਟਵੀਟ ਕਰਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਪੀਕਾਕ ਨੇ ਰਾਜਨੀਤੀ ਦੇ ਬਹੁਤ ਉਤਾਰ ਚੜਾਅ ਦੇਖੇ ਅਤੇ ਹਰ ਪਾਸੇ ਵੱਲ ਵਧੀਆ ਅਤੇ ਲੰਬੀ ਦੋਸਤੀ ਵੀ ਨਿਭਾਈ।
ਜ਼ਿਕਰਯੋਗ ਹੈ ਕਿ ਸ੍ਰੀ ਪੀਕਾਕ -ਕੂਯੋਂਗ ਤੋਂ ਐਮ.ਪੀ. ਰਹੇ ਅਤੇ ਬੜੇ ਹੀ ਹਰਮਨ ਪਿਆਰੇ ਨੇਤਾ ਰਹੇ। ਉਨ੍ਹਾਂ ਨੇ ਪਾਰਲੀਮੈਂਟ ਅੰਦਰ 28 ਸਾਲ ਸੇਵਾਵਾਂ ਨਿਭਾਈਆਂ ਅਤੇ ਉਹ ਗੋਰਟਨ, ਮੈਕਮੋਹਨ ਅਤੇ ਫਰੇਜ਼ਰ ਸਰਕਾਰ ਵਿੱਚ ਮੰਤਰੀ ਵੀ ਰਹੇ ਅਤੇ ਲਿਬਰਲ ਪਾਰਟੀ ਵਿੱਚ ਰਹਿੰਦਿਆਂ ਉਨ੍ਹਾਂ ਨੇ 2 ਚੋਣਾਂ ਵੀ ਜਿੱਤੀਆਂ।
ਇਸਤੋਂ ਬਾਅਦ ਉਹ ਅਮਰੀਕਾ ਅੰਦਰ ਆਸਟ੍ਰੇਲੀਆਈ ਰਾਜਦੂਤ ਰਹੇ।

Install Punjabi Akhbar App

Install
×