ਕਾਬੁਲ ਵਿਚਲੇ ਆਸਟ੍ਰੇਲੀਆਈ ਸਫ਼ਾਰਤਖਾਨੇ ਦੇ ਸੁਰੱਖਿਆ ਗਾਰਡਾਂ ਨੂੰ ਚੜ੍ਹਾਇਆ ਜਾਵੇਗਾ ਬਚਾਉ ਵਾਲੀਆਂ ਫਲਾਈਟਾਂ ਉਪਰ -ਕੈਰਨ ਐਂਡ੍ਰਿਊਜ਼

ਕਾਬੁਲ ਵਿੱਚ ਫਸੇ ਹੋਏ 100 ਤੋਂ ਵੀ ਵੱਧ ਅਜਿਹੇ ਸੁਰੱਖਿਆ ਮੁਲਾਜ਼ਮ ਜੋ ਕਿ ਆਸਟ੍ਰੇਲੀਆਈ ਸਫ਼ਾਰਤਖਾਨੇ ਦੀ ਸੁਰੱਖਿਆ ਲਈ ਤਾਇਨਾਤ ਸਨ ਅਤੇ ਉਨ੍ਹਾਂ ਦੇ ਵੀਜ਼ੇ ਦੀਆਂ ਅਰਜ਼ੀਆਂ ਆਸਟ੍ਰੇਲੀਆਈ ਸਰਕਾਰ ਵੱਲੋਂ ਪਹਿਲਾਂ ਮਨ੍ਹਾਂ ਕਰ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਬਾਰੇ ਆਸਟ੍ਰੇਲੀਆਈ ਘਰੇਲੂ ਮਾਮਲਿਆਂ ਦੇ ਮੰਤਰੀ ਸ੍ਰੀਮਤੀ ਕੈਰਨ ਐਂਡ੍ਰਿਊਜ਼ ਨੇ ਸਥਿਤੀ ਸਪਸ਼ਟ ਕਰਦਿਆਂ ਕਿਹਾ ਹੈ ਕਿ ਉਹ ਗਾਰਡ ਵੀ ਹੁਣ ਆਸਟ੍ਰੇਲੀਆ ਵੱਲੋਂ ਚਲਾਈਆਂ ਜਾ ਰਹੀਆਂ ਬਚਾਉ ਵਾਲੀਆਂ ਫਲਾਈਟਾਂ ਉਪਰ ਆ ਕੇ ਅਫ਼ਗਾਨਿਸਤਾਨ ਵਿੱਚ ਬਾਹਰ ਨਿਕਲ ਸਕਦੇ ਹਨ।
ਪਹਿਲਾਂ ਆਸਟ੍ਰੇਲੀਆਈ ਸਰਕਾਰ ਨੇ ਉਨ੍ਹਾਂ ਦਾ ਵੀਜ਼ਾ ਅਰਜ਼ੀਆਂ ਰੱਦ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਲੋਕਾਂ ਨੂੰ ਸਪੈਸ਼ਲ ਰਫੂਜੀ ਵੀਜ਼ਾ ਦੀ ਥਾਂ ਤੇ ਹੁਣ ਮਨੁੱਖਤਾ ਦੇ ਆਧਾਰ ਤੇ ਆਸਟ੍ਰੇਲੀਆ ਅੰਦਰ ਵੀਜ਼ੇ ਪ੍ਰਦਾਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਬੀਤੀ ਰਾਤ, ਐਤਵਾਰ, ਨੂੰ ਵੀ ਆਸਟ੍ਰੇਲੀਆਈ ਡਿਫੈਂਸ ਫੋਰਸ ਦੀਆਂ ਫਲਾਈਟਾਂ ਕਾਬੁਲ ਤੋਂ ਉਡਾਣ ਭਰਦੀਆਂ ਰਹੀਆਂ ਅਤੇ 470 ਲੋਕਾਂ ਨੂੰ ਦੁਬਈ ਦੇ ਮਿਲਟਰੀ ਬੇਸ ਤੇ ਲਿਆਇਆ ਗਿਆ ਹੈ ਜਿੱਥੇ ਕਿ ਉਨ੍ਹਾਂ ਦੀ ਵੀਜ਼ਾ ਪ੍ਰੋਸੈਸਿੰਗ ਹੋਣੀ ਹੈ। ਇਸ ਫਲਾਈਟ ਵਿੱਚ ਆਸਟ੍ਰੇਲੀਆਈ ਲੋਕਾਂ ਦੇ ਨਾਲ ਨਾਲ, ਅਫ਼ਗਾਨੀ ਲੋਕ ਅਤੇ ਬ੍ਰਿਟੇਨ ਦੇ ਨਾਗਰਿਕ ਵੀ ਸ਼ਾਮਿਲ ਹਨ।
ਇਸੇ ਦੌਰਾਨ ਇੱਕ ਹੋਰ ਫਲਾਈਟ ਯੂ.ਏ.ਈ. ਤੋਂ ਉਡਾਣ ਭਰ ਕੇ ਮੈਲਬੋਰਨ ਪਹੁੰਚ ਗਈ ਹੈ ਜਿਸ ਵਿੱਚ ਵੀ ਕਾਬੁਲ ਤੋਂ ਲੋਕਾਂ ਨੂੰ ਬਚਾ ਕੇ ਆਸਟ੍ਰੇਲੀਆ ਲਿਆਉਂਦਾ ਗਿਆ ਹੈ।

Welcome to Punjabi Akhbar

Install Punjabi Akhbar
×