ਸੋਨ ਪਦਕ ਵਿਜੇਤਾ ਅਤੇ ਹਾਕੀ ਦੀ ਸਾਬਕਾ ਕਪਤਾਨ ਸੈਂਡੀ ਪਿਸਾਨੀ ਦਾ ਅਕਾਲ ਚਲਾਣਾ

ਆਸਟ੍ਰੇਲੀਆਈ ਹਾਕੀ ਟੀਮ ਦੀ ਸਾਬਕਾ ਕਪਤਾਨ ਅਤੇ ਸੋਨ ਪਦਕ ਵਿਜੇਤਾ ਸੈਂਡੀ ਪਿਸਾਨੀ ਦਾ 63 ਸਾਲ ਦੀ ਉਮਰ ਭੋਗ ਦੇ ਦੇਹਾਂਤ ਹੋ ਗਿਆ ਹੈ।
ਦੱਖਣੀ ਆਸਟ੍ਰੇਲੀਆਈ ਹਾਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਂਡੀ ਪਿਸਾਨੀ ਬੀਤੇ 2 ਸਾਲਾਂ ਤੋਂ ਬਿਮਾਰ ਸਨ ਅਤੇ ਕੈਂਸਰ ਵਾਲੀ ਨਾਮੁਰਾਦ ਬਿਮਾਰੀ ਤੋਂ ਪੀੜਿਤ ਸਨ। ਉਨ੍ਹਾਂ ਦਾ ਇਲਾਜ ਐਡੀਲੇਡ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਕਿ ਉਹ ਕੈਂਸਰ ਨਾਲ ਚੱਲ ਰਹੀ ਲੜਾਈ ਹਾਰ ਗਏ ਅਤੇ ਦੁਨੀਆਂ ਨੂੰ ਅਲਵਿਦਾ ਆਖ ਗਏ।
ਸਾਲ 1985 ਤੋਂ 1986 ਦੌਰਾਨ, ਪਿਸਾਨੀ, ਹਾਕੀ ਟੀਮ ਦੇ ਕਪਤਾਨ ਰਹੇ ਸਨ ਅਤੇ 1988 ਦੀਆਂ ਓਲੰਪਿਕ ਖੇਡਾਂ ਦੌਰਾਨ ਆਸਟ੍ਰੇਲੀਆ ਲਈ ਸੋਨ ਤਗਮਾ ਜਿੱਤਣ ਵਾਲੀ ਹਾਕੀ ਟੀਮ ਵਿੱਚ ਸਨ।
ਉਹ ਪਿੱਛੇ ਆਪਣਾ ਭਰਿਆ ਪੂਰਿਆ ਪਰਿਵਾਰ ਛੱਡ ਗਏ ਹਨ ਅਤੇ ਉਨ੍ਹਾਂ ਦੇ ਵਿਛੋੜੇ ਉਪਰ, ਦੁਨੀਆਂ ਭਰ ਤੋਂ ਸ਼ੋਕ ਸੰਦੇਸ਼ ਆ ਰਹੇ ਹਨ।

Install Punjabi Akhbar App

Install
×